ਆਸਾਮ - ਆਸਾਮ ਦੇ ਤਿਨਸੁਕੀਆ ਜ਼ਿਲੇ ’ਚ ਪਾਬੰਦੀਸ਼ੁਦਾ ਸੰਗਠਨ ਉਲਫਾ (ਆਈ) ਦੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ ਗਿਆ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਤਿਨਸੁਕੀਆ ਸ਼ਹਿਰ ’ਚ ਲੋਕਾਂ ਦੀ ਹੱਤਿਆ ਕਰ ਕੇ ਦਹਿਸ਼ਤ ਪੈਦਾ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ।
ਤਿਨਸੁਕੀਆ ਦੇ ਐੱਸ. ਐੱਸ. ਪੀ. ਮਯੰਕ ਕੁਮਾਰ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ’ਤੇ ਆਸਾਮ ਪੁਲਸ ਨੇ ਕੇਂਦਰੀ ਸੁਰੱਖਿਆ ਫੋਰਸਾਂ ਦੀ ਮਦਦ ਨਾਲ ਜਾਗੁਨ ਖੇਤਰ ’ਚ ਸਾਂਝੀ ਮੁਹਿੰਮ ਦੌਰਾਨ ਦੋਵਾਂ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਅੱਤਵਾਦੀਆਂ ਦੀ ਪਛਾਣ ਸੰਗਠਨ ਦੇ ਸਵੈ-ਘੋਸ਼ਿਤ ਸੈਕਿੰਡ ਲੈਫਟੀਨੈਂਟ ਸਿਓਰ ਅਸੋਮ ਉਰਫ ਹੁਮੇਨਜੋਤੀ ਬਰੂਆ ਅਤੇ ਮਨੋਜ ਅਸੋਮ ਉਰਫ ਪੱਪੂ ਮੋਰਾਨ ਵਜੋਂ ਹੋਈ ਹੈ।
ਸ਼ੋਏਬ ਅਖ਼ਤਰ ਦੇ ਭਰਾ ਦੇ ਜਨਾਜ਼ੇ ’ਚ ਦਿਖਾਈ ਦਿੱਤਾ ਲਸ਼ਕਰ ਅੱਤਵਾਦੀ ਕਸੂਰੀ, ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ
NEXT STORY