ਫਿਲਾਡੇਲਫੀਆ (ਰਾਜ ਗੋਗਨਾ)- ਬੀਤੇ ਦਿਨ ਮੰਗਲਵਾਰ ਨੂੰ ਆਨਲਾਈਨ ਪੋਸਟ ਵਿੱਚ ਜਾਰੀ ਕੀਤੇ ਗਏ ਇੱਕ ਬਿਆਨ ਅਨੁਸਾਰ ਫਿਲਾਡੇਲਫੀਆ (ਪੇਨਸਿਲਵੇਨੀਆ) ਸੂਬੇ ਵਿੱਚ 2023 ‘ਮੇਡ ਇਨ ਅਮਰੀਕਾ’ ਤਿਉਹਾਰ ਨੂੰ ਰੱਦ ਕਰ ਦਿੱਤਾ ਗਿਆ। ਪ੍ਰਬੰਧਕਾਂ ਨੇ ਕਿਹਾ ਕਿ ਰੱਦ ਕਰਨਾ "ਉਤਪਾਦਨ ਨਿਯੰਤਰਣ ਤੋਂ ਬਾਹਰ ਗੰਭੀਰ ਸਥਿਤੀਆਂ" ਦਾ ਕਾਰਨ ਸੀ। ਅਤੇ ਸਾਰੇ ਟਿਕਟ ਧਾਰਕਾਂ ਨੇ ਜੋ ਖਰੀਦ ਕੀਤੀ ਹੈ, ਉਹਨਾਂ ਨੂੰ ਵਾਪਸ ਕਰ ਦਿੱਤੀਆਂ ਜਾਣਗੀਆਂ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੂਬੇ 'ਚ ਚੋਣ ਲੜੇਗੀ ਭਾਰਤੀ ਮੂਲ ਦੀ ਰਜਨੀ, ਸੈਨੇਟ ਦੌੜ 'ਚ ਬਣੀ ਪਹਿਲੀ ਰਿਪਬਲਿਕਨ ਉਮੀਦਵਾਰ
ਮੇਡ ਇਨ ਅਮਰੀਕਾ ਨੂੰ ਬੈਂਜਾਮਿਨ ਫ੍ਰੈਂਕਲਿਨ ਪਾਰਕਵੇਅ 'ਤੇ 2-3 ਸਤੰਬਰ ਨੂੰ ਲਿਜ਼ੋ ਅਤੇ ਹੈੱਡਲਾਈਨਰ ਦੇ ਤੌਰ 'ਤੇ ਨਿਯਤ ਕੀਤਾ ਗਿਆ ਸੀ। ਇਕ ਬਿਆਨ ਵਿੱਚ ਕਿਹਾ ਗਿਆ ਕਿ "ਉਤਪਾਦਨ ਨਿਯੰਤਰਣ ਤੋਂ ਬਾਹਰ ਗੰਭੀਰ ਹਾਲਾਤ ਕਾਰਨ ਇਹ ਤਿਉਹਾਰ 2023 ਮੇਡ ਇਨ ਅਮਰੀਕਾ ਦਾ ਫੈਸਟੀਵਲ ਹੁਣ ਨਹੀਂ ਹੋਵੇਗਾ। ਬਹੁਤ ਜ਼ਿਆਦਾ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ। "ਮੇਡ ਇਨ ਅਮਰੀਕਾ ਕੋਲ ਸੰਗੀਤ ਦੇ ਪ੍ਰਸ਼ੰਸਕਾਂ ਅਤੇ ਸਮਾਰੋਹ ਕਰਨ ਵਾਲਿਆਂ ਲਈ ਬੇਮਿਸਾਲ ਅਨੁਭਵ ਪ੍ਰਦਾਨ ਕਰਨ ਦੀ ਵਿਰਾਸਤ ਹੈ ਅਤੇ ਇਹ ਹਮੇਸ਼ਾ ਉੱਚ ਪੱਧਰੀ ਤਿਉਹਾਰ ਦਾ ਤਜਰਬਾ ਪ੍ਰਦਾਨ ਕਰਨ ਲਈ ਸਾਡੀ ਵਚਨਬੱਧਤਾ ਹੈ। ਜੋ ਸੰਨ 2024 ਵਿੱਚ ਬੈਂਜਾਮਿਨ ਫਰੈਂਕਲਿਨ ਪਾਰਕਵੇਅ ਅਤੇ ਫਿਲਾਡੇਲਫੀਆ ਦੇ ਮਹਾਨ ਸ਼ਹਿਰ ਵਿੱਚ ਕਰਵਾਉਣ ਦੀ ਉਮੀਦ ਕਰਦੇ ਹਾਂ।" ਫਿਲਾਡੇਲਫੀਆ ਦੇ ਮੇਅਰ ਜਿਮ ਕੈਨੀ ਨੇ ਕਿਹਾ ਕਿ ਉਹ ਇਸ ਘੋਸ਼ਣਾ ਤੋਂ ਨਿਰਾਸ਼ ਹਨ ਪਰ "ਅਗਲੇ ਸਾਲ ਐਮਆਈਏ ਪਾਰਕਵੇਅ ' ਵਿੱਚ ਵਾਪਸ ਲਿਆਉਣ ਲਈ ਉਤਸੁਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੂਸੇਵਾਲਾ ਕਤਲਕਾਂਡ ਨਾਲ ਜੁੜੀ ਵੱਡੀ ਖ਼ਬਰ, ਹਥਿਆਰ ਸਪਲਾਈ ਕਰਨ ਵਾਲਾ ਧਰਮਨਜੋਤ ਕਾਹਲੋਂ USA 'ਚ ਗ੍ਰਿਫ਼ਤਾਰ
NEXT STORY