ਲੀਮਾ (ਏ.ਪੀ.): ਸਪੇਨ ਦੀ ਰੇਪਸੋਲ ਰਿਫਾਇਨਰੀ 'ਤੇ ਤੇਲ ਦੇ ਰਿਸਾਅ ਕਾਰਨ ਪ੍ਰਸ਼ਾਂਤ ਮਹਾਸਾਗਰ ਦੇ ਨਾਲ-ਨਾਲ 21 ਬੀਚਾਂ ਦੇ ਗੰਦਗੀ ਦੀ ਰਿਪੋਰਟ ਤੋਂ ਬਾਅਦ ਪੇਰੂ ਨੇ ਖੇਤਰ ਵਿੱਚ ਵਾਤਾਵਰਣ ਸੰਕਟਕਾਲੀਨ ਘੋਸ਼ਣਾ ਕੀਤੀ ਹੈ। ਟੋਂਗਾ ਦੇ ਨੇੜੇ ਪਾਣੀ ਦੇ ਹੇਠਾਂ ਜਵਾਲਾਮੁਖੀ ਦੇ ਫਟਣ ਕਾਰਨ ਇਸ ਰਿਫਾਇਨਰੀ ਤੋਂ ਵੱਡੇ ਪੱਧਰ 'ਤੇ ਤੇਲ ਦੀ ਲੀਕੇਜ਼ ਹੋਈ ਸੀ। ਪੇਰੂ ਦੇ ਰਾਸ਼ਟਰਪਤੀ ਪੇਡਰੋ ਕਾਸਤੀਲੋ ਨੇ ਵੀਰਵਾਰ ਨੂੰ ਕਿਹਾ ਕਿ ਤੇਲ ਦੇ ਰਿਸਾਅ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਇੱਕ ਕਮੇਟੀ ਬਣਾਈ ਜਾਵੇਗੀ, ਜੋ ਵਾਤਾਵਰਣ ਸੁਰੱਖਿਆ 'ਤੇ ਕੇਂਦਰਿਤ ਰਾਸ਼ਟਰੀ ਨੀਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਉਪਾਵਾਂ ਦਾ ਸੁਝਾਅ ਦੇਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਬੇਮਿਸਾਲ : 19 ਸਾਲ ਦੀ ਜ਼ਾਰਾ ਨੇ ਰਚਿਆ ਇਤਿਹਾਸ, ਇਕੱਲੇ ਉਡਾਣ ਭਰ ਕੀਤੀ ਦੁਨੀਆ ਦੀ 'ਯਾਤਰਾ'
ਪ੍ਰਧਾਨ ਮੰਤਰੀ ਮਿਰਥਾ ਵਾਸਕੁਏਜ਼ ਨੇ ਕਿਹਾ ਕਿ ਰੇਪਸੋਲ ਰਿਫਾਇਨਰੀ ਨੇ ਸਮੁੰਦਰੀ ਕਿਨਾਰਿਆਂ 'ਤੇ ਤੇਲ ਦੇ ਛਿੱਟੇ ਨੂੰ ਸਾਫ਼ ਕਰਨ, ਸਥਾਨਕ ਮਛੇਰਿਆਂ ਨੂੰ ਸਫਾਈ ਦੇ ਕੰਮ ਵਿੱਚ ਸ਼ਾਮਲ ਕਰਨ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਸਪਲਾਈ ਕਰਨ ਲਈ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਤਿਆਰ ਕਰਨ ਦਾ ਭਰੋਸਾ ਦਿੱਤਾ ਹੈ। ਵਾਸਕਵੇਜ਼ ਦੇ ਅਨੁਸਾਰ, ਲੋਕਾਂ ਨੂੰ ਸਿਹਤ ਚਿੰਤਾਵਾਂ ਦੇ ਕਾਰਨ 21 ਦੂਸ਼ਿਤ ਬੀਚਾਂ 'ਤੇ ਜਾਣ ਤੋਂ ਰੋਕਿਆ ਗਿਆ ਹੈ। ਉਸ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੰਕਟ ਨਾਲ ਨਜਿੱਠਣ ਲਈ ਪੇਰੂ ਦੀ ਮਦਦ ਕਰਨ ਲਈ ਮਾਹਰਾਂ ਦੀ ਇੱਕ ਟੀਮ ਪ੍ਰਦਾਨ ਕਰੇਗਾ।
ਕਜ਼ਾਕਿਸਤਾਨ ਨੇ ਦੰਗਿਆਂ 'ਤੇ ਯੂਰਪੀ ਸੰਸਦ ਦੇ ਮਤੇ ਨੂੰ ਠਹਿਰਾਇਆ ਪੱਖਪਾਤੀ
NEXT STORY