ਪੋਰਟ ਸੂਡਾਨ- ਸੂਡਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ।ਇੱਥੇ ਦੱਖਣੀ-ਪੂਰਬੀ ਸੂਡਾਨ ਦੇ ਸੇਨਾਰ 'ਚ ਐਤਵਾਰ ਨੂੰ ਇਕ ਬਾਜ਼ਾਰ 'ਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ 'ਚ 21 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 67 ਹੋਰ ਜ਼ਖ਼ਮੀ ਹੋ ਗਏ। ਸੂਤਰਾਂ ਮੁਤਾਬਕ ਹਮਲੇ ਲਈ ਨੀਮ ਫੌਜੀ ਬਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਸੂਡਾਨ ਡਾਕਟਰਸ ਨੈੱਟਵਰਕ ਨੇ ਵੀ ਹਮਲੇ ਦੀ ਪੁਸ਼ਟੀ ਕੀਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਪੰਜਾਬ ਦੇ ਨੌਜਵਾਨ ਸਟੂਡੈਂਟ ਵੀਜ਼ਾ 'ਤੇ ਜਾਣਾ ਚਾਹੁੰਦੇ ਨੇ ਕੈਨੇਡਾ
ਇਹ ਨੈੱਟਵਰਕ ਅਪ੍ਰੈਲ 2023 'ਚ ਜੰਗ ਦੀ ਸ਼ੁਰੂਆਤ ਤੋਂ ਬਾਅਦ ਸਥਾਪਿਤ ਕੀਤਾ ਗਿਆ ਸੀ। ਉਨ੍ਹਾਂ ਦੇ ਪੱਖ ਤੋਂ ਕਿਹਾ ਗਿਆ ਕਿ ਜ਼ਖਮੀਆਂ ਦੀ ਗਿਣਤੀ 70 ਤੋਂ ਵੱਧ ਹੈ। ਅਰਧ ਸੈਨਿਕ ਰੈਪਿਡ ਸਪੋਰਟ ਫੋਰਸ (ਆਰ.ਐਸ.ਐਫ) ਗੋਲਾਬਾਰੀ ਲਈ ਜ਼ਿੰਮੇਵਾਰ ਹੈ। ਮੁਹੰਮਦ ਹਮਦਾਨ ਦਾਗਲੋ ਦੀ ਅਗਵਾਈ ਵਾਲੀ ਆਰ.ਐਸ.ਐਫ, ਦੇਸ਼ ਦੇ ਅਸਲ ਸ਼ਾਸਕ ਅਬਦੇਲ ਫਤਾਹ ਅਲ-ਬੁਰਹਾਨ ਦੇ ਅਧੀਨ ਸੁਡਾਨੀ ਫੌਜਾਂ ਨਾਲ ਲੜ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੋਰੱਕੋ 'ਚ ਭਾਰੀ ਬਾਰਿਸ਼ ਤੇ ਹੜ੍ਹਾਂ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ, 9 ਹੋਰ ਲਾਪਤਾ
NEXT STORY