ਮੋਗਾਦਿਸ਼ੂ, (ਏਜੰਸੀ)— ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ 'ਚ ਸ਼ੁੱਕਰਵਾਰ ਨੂੰ ਇਕ ਹੋਟਲ ਦੇ ਕੰਪਲੈਕਸ 'ਚ ਹੋਏ ਦੋ ਆਤਮਘਾਤੀ ਕਾਰ ਬੰਬ ਧਮਾਕਿਆਂ 'ਚ ਘੱਟ ਤੋਂ ਘੱਟ 22 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਲਕਾਇਦਾ ਨਾਲ ਸਬੰਧਤ ਇਸਲਾਮਕ ਅੱਤਵਾਦੀ ਸੰਗਠਨ ਅਲ ਸ਼ਬਾਬ ਨੇ ਹੋਟਲ ਸਹਾਫੀ 'ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਹੋਟਲ ਸੋਮਾਲੀਆ ਦੇ ਅਪਰਾਧਿਕ ਜਾਂਚ ਵਿਭਾਗ (ਸੀ. ਆਈ. ਡੀ.) ਦੇ ਦਫਤਰ ਦੇ ਨੇੜੇ ਹੈ।
ਪੁਲਸ ਮੁਤਾਬਕ ਹੋਟਲ ਦੇ ਸੁਰੱਖਿਆ ਕਰਮਚਾਰੀਆਂ ਅਤੇ ਸੀ. ਆਈ. ਡੀ. ਦੇ ਅਧਿਕਾਰੀਆਂ ਨੇ ਬੰਬ ਧਮਾਕਿਆਂ ਦੇ ਬਾਅਦ ਅੱਤਵਾਦੀਆਂ 'ਤੇ ਗੋਲੀਆਂ ਚਲਾਈਆਂ। ਲੋਕਾਂ ਨੇ ਦੱਸਿਆ ਕਿ ਤਕਰੀਬਨ 20 ਮਿੰਟ ਬਾਅਦ ਹੋਟਲ ਦੇ ਨੇੜੇ ਇਕ ਭੀੜ ਵਾਲੀ ਸੜਕ 'ਤੇ ਇਕ ਵਾਹਨ 'ਚ ਰੱਖਿਆ ਗਿਆ ਤੀਜਾ ਬੰਬ ਵੀ ਫਟਿਆ। ਪੁਲਸ ਅਧਿਕਾਰੀ ਮੁਹੰਮਦ ਅਹਮਦ ਨੇ ਦੱਸਿਆ ਕਿ ਹੋਟਲ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਚਾਰ ਅੱਦਵਾਦੀਆਂ ਨੂੰ ਮਾਰ ਦਿੱਤਾ ਗਿਆ ਪਰ ਇਸ ਕਾਰਨ ਕਾਫੀ ਨੁਕਸਾਨ ਹੋਇਆ ਹੈ।
ਵੀਜ਼ਾ ਫੀਸ: ਅਦਾਲਤ 'ਚ ਬੁਰੀ ਤਰ੍ਹਾਂ ਘਿਰੀ ਕੈਨੇਡਾ ਸਰਕਾਰ
NEXT STORY