ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ 'ਚ ਤਖਤਾਪਲਟ ਤੋਂ ਬਾਅਦ ਫਰਵਰੀ 'ਚ ਹੋ ਜਾ ਰਹੀਆਂ ਚੋਣਾਂ ਨੂੰ ਲੈ ਕੇ ਚੱਲ ਰਹੇ ਚੋਣ ਪ੍ਰਚਾਰ ਦਰਮਿਆਨ ਬੰਗਲਾਦੇਸ਼ 'ਚ ਹਿੰਸਾ ਦਾ ਮਾਹੌਲ ਪੈਦਾ ਹੋ ਗਿਆ ਹੈ। ਹਿੰਸਾ ਵਿਚਕਾਰ ਇਕ ਹਿੰਦੂ ਨੌਜਵਾਨ ਦੀਪੂ ਚੰਦਰ ਦੀ ਧਰਮ ਦਾ ਅਪਮਾਨ ਕਰਨ 'ਤੇ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਅਤੇ ਨੌਜਵਾਨ ਦੀ ਲਾਸ਼ ਨੂੰ ਦਰੱਖਤ ਨਾਲ ਟੰਗ ਕੇ ਜਲਾ ਦਿੱਤਾ ਗਿਆ।
ਹਾਦੀ ਦੀ ਮੌਤ 'ਤੇ ਭੜਕੇ ਸਟੂਡੈਂਟ
ਪੁਲਸ ਅਨੁਸਾਰ ਇਹ ਹਿੰਸਾ ਬੰਗਲਾਦੇਸ਼ 'ਚ ਸ਼ੇਖ ਹਸੀਨਾ ਦੇ ਵਿਰੋਧੀ ਨੇਤਾ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਵੀਰਵਾਰ ਰਾਤ ਨੂੰ ਸ਼ੁਰੂ ਹੋਈ। ਭਾਰਤ ਵਿਰੁੱਧ ਤਲਖ ਭਰੀ ਬਿਆਨਬਾਜੀ ਕਰਨ ਵਾਲੇ ਸ਼ਰੀਫ ਉਸਮਾਨ ਹਾਦੀ ਦੀ ਮੌਤ ਤੋਂ ਬਾਅਦ ਢਾਕਾ 'ਚ ਹਿੰਸਾ ਸ਼ੁਰੂ ਹੋਈ। ਯੂਨੀਵਰਸਿਟੀ ਕੋਲ ਸੈਂਕੜੇ ਲੋਕ ਜਮ੍ਹਾ ਹੋ ਗਏ। ਭਾਰਤੀ ਹਾਈ ਕਮਿਸ਼ਨ ਦਾ ਘਿਰਾਓ ਕੀਤਾ ਗਿਆ। ਢਾਕਾ 'ਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਹਾਈ ਕਮਿਸ਼ਨ 'ਤੇ ਵੀ ਪੱਥਰਬਾਜ਼ੀ ਕੀਤੀ ਅਤੇ ਹਾਦੀ ਦੇ ਸਮਰਥਨ 'ਚ ਨਾਅਰੇ ਲਗਾਏ। ਪ੍ਰਦਰਸ਼ਨ ਦੇ ਚੱਲਦੇ ਡੇਲੀ ਸਟਾਰ ਅਤੇ ਪ੍ਰੋਥੋਮ ਆਲੋ ਅਖਬਾਰ ਦੇ ਦਫਤਰਾਂ ਦੀ ਭੰਨ-ਤੋੜ ਕਰਕੇ ਦਫਤਰਾਂ ਨੂੰ ਅੱਗ ਲਗਾ ਦਿੱਤੀ ਗਈ।

ਅਖਬਾਰਾਂ ਦੇ ਦਫਤਰਾਂ ਦੀ ਕੀਤੀ ਭੰਨ-ਤੋੜ
ਹਮਲੇ ਹੋਣ ਤੋਂ ਬਾਅਦ ਦੋਨਾਂ ਅਖਬਾਰਾਂ ਨੇ ਅੱਗੇ ਸੇਵਾਵਾਂ ਰੋਕ ਦਿੱਤੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਆਵਾਮੀ ਲੀਗ ਦਾ ਦਫਤਰ ਵੀ ਜਲਾ ਦਿੱਤਾ। ਪੁਲਸ ਨੇ ਅੱਥਰੂਗੈਸ ਦੇ ਗੋਲਿਆਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਪ੍ਰਦਰਸ਼ਨਕਾਰੀ ਸ਼ਾਂਤ ਨਾ ਹੋਏ ਤਾਂ ਪੁਲਸ ਨੇ ਲਾਠੀਚਾਰਜ ਕਰਕੇ ਉਥੇ ਜਮਾਂ ਭੀੜ ਨੂੰ ਪਰ੍ਹੇ ਹਟਾਇਆ।

ਭਾਰਤ ਨੇ ਜਾਰੀ ਕੀਤੀ ਐਡਵਾਈਜਰੀ
ਬੰਗਲਾਦੇਸ਼ 'ਚ ਅਸ਼ਾਂਤੀ ਦੇ ਮਾਹੌਲ ਦਰਮਿਆਨ ਭਾਰਤ ਨੇ ਐਡਵਾਈਜਰੀ ਜਾਰੀ ਕੀਤੀ ਹੈ। ਭਾਰਤ ਪਹਿਲਾਂ ਹੀ ਪਾਕਿਸਤਾਨ ਨਾਲ ਅੱਤਵਾਦ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਦੂਸਰੇ ਪਾਸੇ ਬੰਗਲਾਦੇਸ਼ 'ਚ ਭਾਰਤ ਵਿਰੁੱਧ ਨਫਰਤ ਦੀ ਭਾਵਨਾ ਕਾਰਨ ਜੇਕਰ ਬੰਗਲਾਦੇਸ਼ ਵੀ ਕੱਟੜਪੰਥੀਆਂ ਦੇ ਕੰਟਰੋਲ ਹੇਠ ਆ ਗਿਆ ਤਾਂ ਇਥੇ ਜ਼ੈਸ਼ ਏ ਲਸ਼ਕਰ ਵਰਗੇ ਅੱਤਵਾਦੀ ਸੰਗਠਨਾਂ ਲਈ ਸਿਰ ਚੁੱਕਣਾ ਹੋਰ ਵੀ ਆਸਾਨ ਹੋ ਜਾਵੇਗਾ। ਬੰਗਲਾਦੇਸ਼ ਦੇ ਚੀਫ ਐਡਵਾਈਜਰ ਯੂਨਸ ਨੇ ਹਾਦੀ ਦੇ ਕਾਤਲਾਂ ਨੂੰ ਸਖਤ ਸਜ਼ਾ ਦੇਣ ਦੀ ਮੰਗ ਕੀਤੀ ਅਤੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਸ਼ਾਤੀ ਬਣਾਏ ਰੱਖਣ ਦੀ ਅਪੀਲ ਵੀ ਕੀਤੀ।
ਯੂਨੁਸ ਨੇ ਸੱਦੀ ਹਾਈਲੈਵਲ ਮੀਟਿੰਗ
ਯੂਨੁਸ ਨੇ ਹਿੰਸਾ ਨੂੰ ਲੈ ਕੇ ਢਾਕਾ 'ਚ ਹਾਈਲੈਵਲ ਮੀਟਿੰਗ ਵੀ ਸੱਦੀ। ਦਰਅਸਲ ਹਾਦੀ 2024 ਦੇ ਸਟੂਡੈਂਟ ਅੰਦੋਲਨ ਦਾ ਪ੍ਰਮੁੱਖ ਨੇਤਾ ਸਨ। 12 ਦਸੰਬਰ ਨੂੰ ਚੋਣ ਪ੍ਰਚਾਰ ਦੌਰਾਨ ਕੀਤੇ ਗਏ ਇਕ ਹਮਲੇ 'ਚ ਹਾਦੀ ਦੇ ਸਿਰ 'ਚ ਗੋਲੀ ਮਾਰੀ ਗਈ। ਹਸਪਤਾਲ 'ਚ ਇਲਾਜ ਦੌਰਾਨ ਹਾਦੀ ਦੀ ਹਾਲਤ ਗੰਭੀਰ ਹੋਣ ਕਰਕੇ ਮੌਤ ਹੋ ਗਈ। ਹਮਲੇ ਤੋਂ ਪਹਿਲਾਂ ਹਾਦੀ ਨੇ ਗਰੇਟਰ ਬੰਗਲਾਦੇਸ਼ ਦਾ ਮੈਪ ਵੀ ਜਾਰੀ ਕੀਤਾ ਸੀ ਜਿਸ 'ਚ ਭਾਰਤ ਦੇ ਨਾਰਥ ਈਸਟ ਇਲਾਕੇ ਨੂੰ ਦਿਖਾਇਆ ਗਿਆ ਸੀ। ਫਿਲਹਾਲ ਬੰਗਲਾਦੇਸ਼ 'ਚ ਵਿਗੜੇ ਹਾਲਾਤਾਂ ਨੇ ਭਾਰਤ ਨੂੰ ਚਿੰਤਾ 'ਚ ਪਾ ਦਿੱਤਾ ਹੈ।
ਭਾਰਤੀ ਟੀਮ ਲਈ ਖੇਡਿਆ ਪਾਕਿਸਤਾਨ ਦਾ ਨੈਸ਼ਨਲ ਖਿਡਾਰੀ, ਲਹਿਰਾਇਆ ਤਿਰੰਗਾ
NEXT STORY