ਅੰਟਾਨਾਨਾਰਿਵੋ (ਵਾਰਤਾ)- ਦੱਖਣੀ ਅਫਰੀਕਾ ਵਿਚ ਮੈਡਾਗਾਸਕਰ ਦੇ ਸਮੁੰਦਰੀ ਤੱਟ 'ਤੇ ਪ੍ਰਵਾਸੀਆਂ ਨੂੰ ਲਿਜਾ ਰਹੀ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ। ਮੈਡਾਗਾਸਕਰ ਦੀ ਬੰਦਰਗਾਹ ਅਥਾਰਿਟੀ ਨੇ ਐਤਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: 7 ਸਾਲਾ ਪ੍ਰਣਵੀ ਗੁਪਤਾ ਨੇ ਦੁਨੀਆ 'ਚ ਚਮਕਾਇਆ ਭਾਰਤ ਦਾ ਨਾਂ, ਜਾਣ ਤੁਸੀਂ ਵੀ ਕਰੋਗੇ ਤਾਰੀਫ਼
ਮੈਰੀਟਾਈਮ ਐਂਡ ਰਿਵਰ ਪੋਸਟ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਮੈਡਾਗਾਸਕਰ ਦੇ ਸਮੁੰਦਰੀ ਤੱਟ 'ਤੇ ਕਿਸ਼ਤੀ ਪਲਟਣ ਦੇ ਸਮੇਂ ਉਸ ਵਿਚ 47 ਲੋਕ ਸਵਾਰ ਸਨ। ਅਧਿਕਾਰੀਆਂ ਮੁਤਾਬਕ 23 ਲੋਕਾਂ ਨੂੰ ਬਚਾਅ ਲਿਆ ਗਿਆ, ਜਦੋਂਕਿ 2 ਲਾਪਤਾ ਲੋਕਾਂ ਦੀ ਭਾਲ ਵਿਚ ਤਲਾਸ਼ੀ ਮੁਹਿੰਮ ਜਾਰੀ ਹੈ। ਉਨ੍ਹਾਂ ਦੱਸਿਆ ਕਿ ਕਿਸ਼ਤੀ ਫਰਾਂਸ ਦੇ ਮਯੋਟੇ ਟਾਪੂ ਜਾ ਰਹੀ ਸੀ।
ਇਹ ਵੀ ਪੜ੍ਹੋ: OSCARS 2023: ਫ਼ਿਲਮ 'RRR' ਦੇ ਗੀਤ 'ਨਾਟੂ ਨਾਟੂ' ਨੇ ਆਸਕਰ ਜਿੱਤ ਕੇ ਰਚਿਆ ਇਤਿਹਾਸ
ਅਮਰੀਕਾ : ਬਰਫੀਲੇ ਤੂਫਾਨ 'ਚ 7 ਦਿਨਾਂ ਤੱਕ ਕਾਰ 'ਚ ਫਸਿਆ ਰਿਹਾ 81 ਸਾਲਾ ਬਜ਼ੁਰਗ, ਇੰਝ ਬਚਾਈ ਜਾਨ
NEXT STORY