ਇੰਟਰਨੈਸ਼ਨਲ ਡੈਸਕ : ਅਮਰੀਕਾ 'ਚ ਇਕ 81 ਸਾਲਾ ਵਿਅਕਤੀ 7 ਦਿਨਾਂ ਤੱਕ ਬਰਫੀਲੇ ਤੂਫਾਨ 'ਚ ਫਸਿਆ ਰਿਹਾ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਮੌਤ ਦੇ ਮੂੰਹ 'ਚੋਂ ਸਹੀ-ਸਲਾਮਤ ਬਾਹਰ ਆ ਗਿਆ। ਇਸ ਦੌਰਾਨ ਬਜ਼ੁਰਗ ਨੇ ਕੈਂਡੀਜ਼ ਅਤੇ ਕ੍ਰੋਈਸੈਂਟਸ ਖਾ ਕੇ ਆਪਣੇ-ਆਪ ਨੂੰ ਜ਼ਿੰਦਾ ਰੱਖਿਆ। ਦਰਅਸਲ ਕੈਲੀਫੋਰਨੀਆ 'ਚ ਰਹਿਣ ਵਾਲਾ 81 ਸਾਲਾ ਜੈਰੀ ਜੌਰੇਟ ਖ਼ਰਾਬ ਮੌਸਮ 'ਚ ਡਰਾਈਵਿੰਗ ਕਰਨ ਕਾਰਨ ਹਾਈਵੇ 'ਤੇ ਬਰਫੀਲੇ ਤੂਫਾਨ 'ਚ ਫਸ ਗਿਆ। ਇਹ ਘਟਨਾ 24 ਫਰਵਰੀ ਨੂੰ ਵਾਪਰੀ, ਜਦੋਂ ਉਹ ਆਪਣੇ ਪਰਿਵਾਰ ਨੂੰ ਮਿਲਣ ਲਈ ਗਾਰਡਨਰਵਿਲੇ, ਨੇਵਾਡਾ ਲਈ ਬਿਗ ਪਾਈਨ, ਕੈਲੀਫੋਰਨੀਆ ਸਥਿਤ ਆਪਣੇ ਘਰੋਂ ਨਿਕਲਿਆ ਸੀ। ਆਮ ਮੌਸਮ ਵਿੱਚ ਇਹ ਦੂਰੀ 3 ਘੰਟਿਆਂ 'ਚ ਤੈਅ ਹੋ ਜਾਂਦੀ ਹੈ।
ਇਹ ਵੀ ਪੜ੍ਹੋ : CM ਮਾਨ ਤੇ ਕੇਜਰੀਵਾਲ ਅੱਜ ਜੈਪੁਰ ’ਚ ਤਿਰੰਗਾ ਯਾਤਰਾ ਕੱਢ ਕੇ ਸ਼ੁਰੂ ਕਰਨਗੇ ਚੋਣ ਮੁਹਿੰਮ
ਸੀਐੱਨਐੱਨ ਦੀ ਇਕ ਰਿਪੋਰਟ ਅਨੁਸਾਰ, ਲਗਭਗ 30 ਮਿੰਟ ਦੀ ਡਰਾਈਵਿੰਗ ਤੋਂ ਬਾਅਦ ਗਣਿਤ ਵਿਗਿਆਨੀ ਅਤੇ ਨਾਸਾ ਦੇ ਸਾਬਕਾ ਕਰਮਚਾਰੀ ਨੇ ਆਪਣੀ ਕਾਰ ਦਾ ਕੰਟਰੋਲ ਗੁਆ ਦਿੱਤਾ ਅਤੇ ਇਕ ਤੰਗ ਲੇਨ 'ਚ ਬਰਫੀਲੇ ਤੂਫਾਨ ਵਿੱਚ ਫਸ ਗਿਆ। ਇਸ ਤੋਂ ਬਾਅਦ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਤੋਂ ਪਹਿਲਾਂ ਕਾਰ 'ਚ ਰਾਤ ਕੱਟਣੀ ਪਈ। ਇਸ ਤੋਂ ਬਾਅਦ ਰਾਤ ਦੇ ਸਮੇਂ ਤਾਪਮਾਨ ਵਿਚ ਕਾਫੀ ਗਿਰਾਵਟ ਆਈ ਤੇ ਉਸ ਕੋਲ ਸਰੀਰ ਨੂੰ ਗਰਮ ਰੱਖਣ ਲਈ ਵਿਸ਼ੇਸ਼ ਕੱਪੜੇ ਵੀ ਨਹੀਂ ਸਨ। ਉਸ ਕੋਲ ਇਕ ਹਲਕਾ ਵਿੰਡਬ੍ਰੇਕਰ ਅਤੇ ਤੌਲੀਆ ਸੀ।
ਇਹ ਵੀ ਪੜ੍ਹੋ : ਅਜਬ-ਗਜ਼ਬ : ਪਤੀ ਨੇ ਬਣਵਾਇਆ ਪਤਨੀ ਦਾ ਟੈਟੂ, ਆਪਣਾ ਹੀ ਚਿਹਰਾ ਵੇਖ ਭੜਕੀ ਔਰਤ
ਸਨੈਕਸ ਖਾ ਕੇ ਰਿਹਾ ਜ਼ਿੰਦਾ
ਉਸ ਦੇ ਪੋਤੇ ਕ੍ਰਿਸਚੀਅਨ ਦੇ ਅਨੁਸਾਰ, ਉਸ ਦੇ ਦਾਦਾ ਜੌਰੇਟ ਕਾਰ ਵਿੱਚ ਰਹੇ ਅਤੇ ਘੱਟੋ-ਘੱਟ ਗੈਸ ਅਤੇ ਬੈਟਰੀ ਪਾਵਰ ਦੀ ਵਰਤੋਂ ਕਰਕੇ SUV ਨੂੰ ਗਰਮ ਕਰਦੇ ਰਹੇ। ਉਹ ਆਪਣੇ ਨਾਲ ਲੈ ਕੇ ਗਏ ਕੁਝ ਸਨੈਕਸ ਖਾ ਕੇ ਹੀ ਜ਼ਿੰਦਾ ਰਹੇ। ਇਸ ਦੌਰਾਨ ਉਹ ਕਦੀ-ਕਦੀ ਬਰਫ ਖਾਣ ਲਈ ਕਾਰ ਦੀ ਖਿੜਕੀ ਹੇਠਾਂ ਕਰ ਲੈਂਦੇ ਸੀ। ਜੌਰੇਟ ਦੀ ਕਾਰ ਦੀ ਬੈਟਰੀ ਤੀਜੇ ਦਿਨ ਖਤਮ ਹੋ ਗਈ, ਜਦੋਂ ਉਹ ਇਲੈਕਟ੍ਰਿਕ ਖਿੜਕੀ ਬੰਦ ਕਰ ਰਹੇ ਸੀ। ਇਸ ਕਾਰਨ ਅਗਲੇ 4 ਦਿਨਾਂ ਤੱਕ ਖਿੜਕੀ ਕੁਝ ਇੰਚ ਖੁੱਲ੍ਹੀ ਰਹੀ।
ਇਹ ਵੀ ਪੜ੍ਹੋ : ਦੇਸ਼ ’ਚ ਲਗਾਤਾਰ ਉੱਚੇ ਹੋ ਰਹੇ ਕੂੜੇ ਦੇ ਪਹਾੜ ਵਿਗਾੜ ਰਹੇ ਲੋਕਾਂ ਦੀ ਸਿਹਤ ਅਤੇ ਫੈਲਾਅ ਰਹੇ ਪ੍ਰਦੂਸ਼ਣ
3 ਫੁੱਟ ਬਰਫ 'ਚ ਦੱਬਿਆ ਹੋਇਆ ਸੀ ਜੌਰੇਟ
ਕੈਲੀਫੋਰਨੀਆ ਹਾਈਵੇ ਪੈਟਰੋਲ ਏਅਰਕ੍ਰਾਫਟ ਨੇ ਉਸ ਦੀ ਕਾਰ ਨੂੰ ਲਗਭਗ 3 ਫੁੱਟ ਬਰਫ ਵਿੱਚ ਦੱਬਿਆ ਹੋਇਆ ਪਾਇਆ। ਇਸ ਦੌਰਾਨ ਉਸ ਨੂੰ ਉੱਥੋਂ ਬਚਾ ਕੇ ਹਸਪਤਾਲ ਲਿਜਾਇਆ ਗਿਆ। ਕੁਝ ਘੰਟਿਆਂ ਲਈ ਹਸਪਤਾਲ ਵਿੱਚ ਰਹਿਣ ਤੋਂ ਬਾਅਦ ਵੀ ਜੈਰੀ ਨੂੰ ਹਾਈਪੋਥਰਮੀਆ ਦੇ ਕੋਈ ਲੱਛਣ ਦਿਖਾਈ ਨਹੀਂ ਦਿੱਤੇ। ਉਸ ਦੇ ਪੋਤੇ ਨੇ ਸੀਐੱਨਐੱਨ ਨੂੰ ਦੱਸਿਆ ਕਿ ਨਰਸਾਂ ਹੈਰਾਨ ਸਨ ਕਿ ਉਸ ਦੀਆਂ ਜ਼ਰੂਰੀ ਚੀਜ਼ਾਂ ਕਿੰਨੀਆਂ ਚੰਗੀਆਂ ਸਨ। ਹਾਲਾਂਕਿ ਮਿਸਟਰ ਜੈਰੀ ਪੂਰੀ ਤਰ੍ਹਾਂ ਠੀਕ ਹੋ ਰਹੇ ਹਨ ਪਰ ਇਸ ਅਨੁਭਵ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਡਰਾ ਦਿੱਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪਾਕਿਸਤਾਨ ’ਚ ਡਕੈਤਾਂ ਦਾ ਪੁਲਸ ਚੈੱਕ-ਪੋਸਟ ’ਤੇ ਹਮਲਾ, 2 ਪੁਲਸ ਮੁਲਾਜ਼ਮ ਕੀਤੇ ਅਗਵਾ
NEXT STORY