ਫੀਨਿਕਸ-ਅਮਰੀਕਾ ਦੇ ਐਰੀਜ਼ੋਨਾ ਸੂਬੇ 'ਚ 'ਐਮਯੁਜ਼ਮੈਂਟ ਪਾਰਕ' ਦੇ ਵੱਡੇ ਝੂਟੇ 'ਚ ਗੜਬੜੀ ਆਉਣ ਕਾਰਣ 22 ਲੋਕ ਉਸ 'ਚ ਫਸ ਗਏ। ਬਚਾਅ ਕਰਮਚਾਰੀਆਂ ਨੇ ਸਾਰੇ ਲੋਕਾਂ ਨੂੰ ਸੁਰੱਖਿਅਤ ਹੇਠਾਂ ਉਤਾਰ ਲਿਆ। ਫੀਨਿਕਸ ਦੇ ਦਮਕਲ ਵਿਭਾਗ ਨੇ ਕਿਹਾ ਕਿ ਸ਼ਨੀਵਾਰ ਨੂੰ ਫੀਨਿਕਸ ਦੇ ਕੈਸਟਲ ਐਨ ਕੋਸਟਰ 'ਚ ਝੂਟਾ ਚੱਲਣ ਦੌਰਾਨ ਗੜਬੜੀ ਆਉਣ ਕਾਰਣ ਉਸ 'ਚ ਸਵਾਰ ਲੋਕ ਛੇ ਮੀਟਰ ਦੀ ਉਚਾਈ 'ਤੇ ਫਸ ਗਏ। ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਬਚਾਅ ਕਰਮਚਾਰੀਆਂ ਨੂੰ ਭੇਜਿਆ ਗਿਆ ਅਤੇ ਝੂਟੇ 'ਤੇ ਫਸੇ ਲੋਕਾਂ ਨੂੰ ਸੁਰੱਖਿਅਤ ਤਰੀਕੇ ਨਾਲ ਹੇਠਾਂ ਉਤਾਰ ਲਿਆ ਗਿਆ। ਝੂਟੇ ਦੇ ਅਚਾਨਕ ਰੁਕਣ ਜਾਂ ਕਿਸੇ ਤਰ੍ਹਾਂ ਦੀ ਤਕਨੀਕੀ ਗੜਬੜੀ ਆਈ, ਇਸ ਦੇ ਬਾਰੇ 'ਚ ਫਿਲਹਾਲ ਕੁਝ ਨਹੀਂ ਦੱਸਿਆ ਗਿਆ ਹੈ।
ਇਜ਼ਰਾਈਲੀ ਹਮਲਿਆਂ 'ਚ ਫਿਲੀਸਤੀਨੀ ਮ੍ਰਿਤਕਾਂ ਦੀ ਗਿਣਤੀ ਵਧ ਕੇ ਹੋਈ 181
NEXT STORY