ਇਸਲਾਮਾਬਾਦ-ਪਾਕਿਸਤਾਨ ਵਿਚ ਅਜੇ ਵੀ 22 ਅੱਤਵਾਦੀ ਕੈਂਪ ਸਰਗਰਮ ਹਨ। ਇਨ੍ਹਾਂ ਵਿਚ ਮਸੂਦ ਅਜ਼ਹਰ ਦੇ ਜੈਸ਼-ਏ-ਮੁਹੰਮਦ ਦੇ 9 ਅੱਤਵਾਦੀ ਕੈਂਪ ਵੀ ਸ਼ਾਮਲ ਹਨ। ਭਾਰਤ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਵਾਸ਼ਿੰਗਟਨ ਵਿਚ ਇਹ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਹੱਦ ਪਾਰੋਂ ਅੱਤਵਾਦੀ ਸਰਗਰਮੀਆਂ ਹੁੰਦੀਆਂ ਹਨ ਤਾਂ ਫਿਰ ਬਾਲਾਕੋਟ ਏਅਰ ਸਟ੍ਰਾਈਕ ਵਰਗਾ ਆਪਰੇਸ਼ਨ ਕਰਨ ਤੋਂ ਭਾਰਤ ਨਹੀਂ ਝਿਜਕੇਗਾ।
ਭਾਰਤ ਨੇ 26 ਫਰਵਰੀ ਨੂੰ ਬਾਲਾਕੋਟ ਵਿਚ ਏਅਰ ਸਟ੍ਰਾਈਕ 14 ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਜੈਸ਼ ਵਲੋਂ ਕੀਤੇ ਗਏ ਸੀ. ਆਰ. ਪੀ. ਐੱਫ. ਦੇ ਕਾਫਲੇ ’ਤੇ ਹਮਲੇ ਦੇ ਬਾਅਦ ਕੀਤੀ ਸੀ। ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਕ ਪਾਕਿਸਤਾਨੀ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਦੁਨੀਆ ਵਿਚ ਅੱਤਵਾਦ ਦਾ ਕੇਂਦਰ ਹੈ ਅਤੇ ਉਸ ਨੂੰ ਅੱਤਵਾਦ ਵਿਰੁੱਧ ਭਰੋਸੇਯੋਗ ਕਦਮ ਚੁੱਕਣ ਦੀ ਲੋੜ ਹੈ। ਅਧਿਕਾਰੀ ਨੇ ਪਾਕਿ ਨੂੰ ਲੰਮੇ ਹੱਥੀਂ ਲੈਂਦੇ ਹੋਏ ਕਿਹਾ ਕਿ ਅਜੇ ਵੀ ਅੱਤਵਾਦੀ ਟਰੇਨਿੰਗ ਕੈਂਪ ਉਥੇ ਮੌਜੂਦ ਹਨ।
ਟਰੰਪ 'ਤੇ ਦੋਸ਼ ਲਗਾਉਣ ਵਾਲੀ ਪੋਰਨ ਸਟਾਰ ਦਾ ਕੇਸ ਰੱਦ
NEXT STORY