ਸ਼ਿਕਾਗੋ, (ਅਮਰੀਕਾ) (ਏਜੰਸੀ)- 1994 ਨੂੰ ਸਕੋਕੀ ਵਿਚ ਰਹਿਣ ਵਾਲੀ ਨਿਕੋਲ ਪੋਂਪਾ ਜਦੋਂ ਸਕੂਲ ਤੋਂ ਪਰਤੀ ਤਾਂ ਉਸ ਦੀ ਪਸੰਦੀਦਾ ਗਿਟਾਰ ਘਰੋਂ ਚੋਰੀ ਹੋ ਚੁਕੀ ਸੀ। ਇਸ ਤੋਂ ਉਹ ਕਾਫੀ ਦੁਖੀ ਹੋ ਗਈ। ਇਸ ਗਿਟਾਰ ਨਾਲ ਉਸ ਨੂੰ ਬਹੁਤ ਲਗਾਅ ਸੀ। ਇਸ ਘਟਨਾ ਤੋਂ ਬਾਅਦ ਮਿਊਜ਼ਿਕ ਪ੍ਰਤੀ ਉਸ ਦਾ ਉਤਸ਼ਾਹ ਹੀ ਘੱਟ ਗਿਆ। ਗਿਟਾਰ ਚੋਰੀ ਦੀ ਸ਼ਿਕਾਇਤ ਨਿਕੋਲ ਨੇ ਪੁਲਸ ਨੂੰ ਦਰਜ ਕਰਵਾਈ। ਨਵੀਂ ਗਿਟਾਰ ਮਿਲਣ ਤੋਂ ਬਾਅਦ ਵੀ ਉਸ ਨੇ ਆਪਣੇ ਪਸੰਦੀਦਾ ਗਿਟਾਰ ਦੀ ਭਾਲ ਜਾਰੀ ਰੱਖੀ। 2000 ਤੱਕ ਉਹ ਸ਼ਿਕਾਗੋ ਦੀਆਂ ਵੱਖ-ਵੱਖ ਦੁਕਾਨਾਂ ਤੋਂ ਇਸ ਨੂੰ ਭਾਲ ਕਰਦੀ ਰਹੀ। ਇੰਟਰਨੈਟ ’ਤੇ ਕਈ ਵੈਬਸਾਈਟ ’ਤੇ ਵੀ ਇਸ ਨੂੰ ਲੱਭਿਆ ਪਰ ਕੁਝ ਹਾਸਲ ਨਾ ਹੋਇਆ।
2 ਨਵੰਬਰ 2017 ਨੂੰ ਇਸ ਘਟਨਾ ਦੇ ਠੀਕ 23 ਸਾਲ ਬਾਅਦ ਉਸ ਨੂੰ ਆਪਣੇ ਇਸ ਪੁਰਾਣੇ ਗਿਟਾਰ ਦੀ ਤਸਵੀਰ ਇਕ ਵੈਬਸਾਈਟ ’ਤੇ ਮਿਲੀ। ਉਥੇ ਇਹ ਵਿਕਰੀ ਲਈ ਮੁਹੱਈਆ ਸੀ, ਜਦੋਂ ਉਸ ਨੇ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ ਤਾਂ ਉਹ ਕਾਫੀ ਭਾਵੁਕ ਹੋ ਚੁਕੀ ਸੀ। ਇਸ ਗੱਲ ’ਤੇ ਯਕੀਨ ਕਰਨਾ ਮੁਸ਼ਕਲ ਸੀ, ਪਰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਨ੍ਹਾਂ ਦੇ ਘਰੋਂ ਦੋ ਗਿਟਾਰ ਦੇ ਨਾਲ ਕੁਝ ਹੋਰ ਸਾਮਾਨ ਚੋਰੀ ਹੋਇਆ ਸੀ ਅਤੇ ਇਹ ਉਹੀ ਗਿਟਾਰ ਸੀ। ਪੁਲਸ ਨੇ ਇਸ ਦੇ ਮਾਲਕ ਨਾਲ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਨੇ ਇਹ ਗਿਟਾਰ ਕਿਸੇ ਦੁਕਾਨ ਤੋਂ ਖਰੀਦੀ ਸੀ। ਅਖੀਰ ਨਿਕੋਲ ਨੂੰ ਆਪਣੀ ਗਿਟਾਰ ਮਿਲ ਗਈ। ਗਿਟਾਰ ਮਿਲਣ ਮਗਰੋਂ ਉਹ ਭਾਵੁਕ ਹੋ ਗਈ ਅਤੇ ਉਸ ਨੇ ਕਿਹਾ ਕਿ ਕ੍ਰਿਸਮਸ ਤੋਂ ਪਹਿਲਾਂ ਹੀ ਉਸ ਨੂੰ ਉਸ ਦਾ ਤੌਹਫਾ ਮਿਲ ਗਿਆ। ਉਨ੍ਹਾਂ ਨੇ ਜਦੋਂ ਆਖਰੀ ਵਾਰ ਇਸ ਗਿਟਾਰ ਨੂੰ ਦੇਖਿਆ ਸੀ ਤਾਂ ਉਹ 17 ਸਾਲ ਦੀ ਸੀ ਅਤੇ ਬੌਨ ਜੋਵੀ ਵਰਗੀ ਬਣਨਾ ਚਾਹੁੰਦੀ ਸੀ। ਉਸ ਨੇ ਸੰਗੀਤ ਸਿੱਖਣਾ ਵੀ ਸ਼ੁਰੂ ਕਰ ਦਿੱਤਾ ਸੀ ਅਤੇ ਰਿਕਾਰਡਿੰਗ ਕਰਦੀ ਸੀ, ਪਰ ਇਸ ਗਿਟਾਰ ਦੇ ਚੋਰੀ ਹੋਣ ਨਾਲ ਸੰਗੀਤ ਪ੍ਰਤੀ ਉਸ ਦਾ ਲਗਾਅ ਕਾਫੀ ਘੱਟ ਗਿਆ ਸੀ।
ਕੁਚੀਭੋਟਲਾ ਕਤਲ ਕੇਸ: ਭਾਰਤੀ ਇੰਜੀਨੀਅਰ ਦੀ ਹੱਤਿਆ ਦੇ ਦੋਸ਼ੀ ਨੇ ਖੁਦ ਨੂੰ ਦੱਸਿਆ ਬੇਕਸੂਰ
NEXT STORY