ਟੈਂਪੇ/ਗ੍ਰੀਸ (ਭਾਸ਼ਾ) : ਗ੍ਰੀਸ ਵਿੱਚ ਬੁੱਧਵਾਰ ਤੜਕੇ ਇੱਕ ਯਾਤਰੀ ਟਰੇਨ ਅਤੇ ਇੱਕ ਮਾਲ ਗੱਡੀ ਦੀ ਟੱਕਰ ਹੋ ਗਈ, ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 85 ਹੋਰ ਜ਼ਖ਼ਮੀ ਹੋ ਗਏ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਏਥਨਜ਼ ਤੋਂ ਲਗਭਗ 380 ਕਿਲੋਮੀਟਰ ਉੱਤਰ ਵਿਚ ਟੈਂਪੇ ਨੇੜੇ ਟੱਕਰ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਘੱਟੋ-ਘੱਟ 3 ਡੱਬਿਆਂ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਵਿਆਹ ਨੂੰ ਲੈ ਕੇ ਨਵਾਂ ਕਾਨੂੰਨ ਲਾਗੂ, ਤੋੜਨ 'ਤੇ ਹੋਵੇਗੀ 7 ਸਾਲ ਦੀ ਜੇਲ੍ਹ
ਨੇੜਲੇ ਲਾਰੀਸਾ ਸ਼ਹਿਰ ਵਿਚ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 25 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਫਾਇਰ ਡਿਪਾਰਟਮੈਂਟ ਦੇ ਬੁਲਾਰੇ ਵੈਸਿਲਿਸ ਵਾਰਥਕੋਯਾਨਿਸ ਨੇ ਕਿਹਾ ਕਿ ਦੋਹਾਂ ਟਰੇਨਾਂ ਵਿਚਾਲੇ ਟੱਕਰ ਬਹੁਤ ਭਿਆਨਕ ਸੀ, ਡੱਬੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਅਤੇ ਮੁਸ਼ਕਲ ਹਾਲਾਤਾਂ ਵਿੱਚ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਅੱਗ ਨਾਲ ਝੁਲਸੇ ਲੋਕਾਂ ਦੇ ਇਲਾਜ ਲਈ ਇਲਾਕੇ ਦੇ ਹਸਪਤਾਲਾਂ ਨੂੰ 'ਅਲਰਟ' ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਬ੍ਰਿਟੇਨ 'ਚ ਭਾਰਤੀ ਵਿਦਿਆਰਥਣ ਨਾਲ ਵਾਪਰ ਗਿਆ ਭਾਣਾ, ਹੋਈ ਦਰਦਨਾਕ ਮੌਤ
ਦਰਜਨਾਂ ਐਂਬੂਲੈਂਸਾਂ ਵੀ ਤਾਇਨਾਤ ਹਨ। 'ਹੈੱਡਲੈਂਪ' ਪਹਿਨੇ ਬਚਾਅ ਕਰਮਚਾਰੀ ਸੰਘਣੇ ਧੂੰਏਂ 'ਚ ਨੁਕਸਾਨੇ ਗਏ ਡੱਬਿਆਂ 'ਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਾਧੂ ਮਦਦ ਲਈ ਫ਼ੌਜ ਨਾਲ ਵੀ ਸੰਪਰਕ ਕੀਤਾ ਗਿਆ ਹੈ। ਰੇਲ ਆਪਰੇਟਰ 'ਹੇਲੇਨਿਕ ਟਰੇਨ' ਦੇ ਅਨੁਸਾਰ, ਏਥਨਜ਼ ਤੋਂ ਥੈਸਾਲੋਨੀਕੀ ਜਾਣ ਵਾਲੀ ਟਰੇਨ ਵਿਚ ਹਾਦਸੇ ਦੇ ਸਮੇਂ ਕਰੀਬ 350 ਯਾਤਰੀ ਸਵਾਰ ਸਨ।
ਇਹ ਵੀ ਪੜ੍ਹੋ : ਬ੍ਰਿਟਿਸ਼-ਭਾਰਤੀ ਵਿਦਿਆਰਥੀ ਯੁੱਧ ਪ੍ਰਭਾਵਿਤ ਯੂਕ੍ਰੇਨੀ ਬੱਚਿਆਂ ਲਈ ਸਟੇਸ਼ਨਰੀ ਲੈ ਕੇ ਪੋਲੈਂਡ ਪਹੁੰਚਿਆ
ਅਫਗਾਨਿਸਤਾਨ ਦੇ ਫੈਜ਼ਾਬਾਦ 'ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ 'ਤੇ ਤੀਬਰਤਾ ਰਹੀ 4.0
NEXT STORY