ਸਿਡਨੀ (ਇੰਟ.)- ਸਮੁੰਦਰੀ ਜੀਵ ਵਿਗਿਆਨੀ ਸੋਮਾਵਰ ਨੂੰ ਆਸਟ੍ਰੇਲੀਆਈ ਟਾਪੂ ਤਸਮਾਨੀਆ ਦੇ ਦੂਰ-ਦੁਰਾਡੇ ਵਾਲੇ ਪੱਛਮੀ ਤਟ ਤੋਂ ਇਕ ਸੈਂਡਬਾਰ 'ਤੇ ਫਸੀਆਂ ਲੱਗਭਗ 270 ਵ੍ਹੇਲ ਮੱਛੀਆਂ ਦੇ ਬਚਾਅ ਦੀ ਯੋਜਨਾ ਬਣਾ ਰਹੇ ਹਨ। ਸਰਕਾਰੀ ਵਿਗਿਆਨੀਆਂ ਨੇ ਕਿਹਾ ਕਿ ਅਜਿਹਾ ਖਦਸ਼ਾ ਜ਼ਾਹਿਰ ਕੀਤਾ ਗਿਆ ਕਿ ਜਿਵੇਂ ਪਾਇਲਟ ਵ੍ਹੇਲ ਮੰਨੀਆਂ ਜਾਣ ਵਾਲੀਆਂ ਘੱਟੋ-ਘੱਟ 25 ਮੱਛੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪਾਇਲਟ ਵ੍ਹੇਲ ਮੱਛੀਆਂ ਸਮੁੰਦਰੀ ਡਾਲਫਿਨ ਦੀ ਇਕ ਪ੍ਰਜਾਤੀ ਹੈ, ਜੋ 7 ਮੀਟਰ (23 ਫੁੱਟ) ਲੰਬੀ ਹੁੰਦੀ ਹੈ ਅਤੇ ਇਸ ਦਾ ਭਾਰ 3 ਟਨ ਹੋ ਸਕਦਾ ਹੈ।
ਤਸਮਾਨੀਆ ਪਾਰਕ ਐਂਡ ਵਾਈਲਡ ਸਰਵਿਸ ਦੇ ਇਕ ਖੇਤਰੀ ਪ੍ਰਬੰਧਕ ਨਿਕ ਡੇਕਾ ਨੇ ਕਿਹਾ ਕਿ ਹਾਲਾਂਕਿ ਤਸਮਾਨੀਆ ਵਿਚ ਸਟ੍ਰੈਂਡਿੰਗਸ ਆਮ ਗੱਲ ਨਹੀਂ ਹੈ ਅਤੇ ਅਜਿਹਾ ਪਿਛਲੇ 10 ਸਾਲਾਂ ਤੋਂ ਨਹੀਂ ਦੇਖਿਆ ਗਿਆ ਹੈ।
ਤਸਮਾਨੀਆ ਦੇ ਸ਼ੁਰੂਆਤੀ ਉਦਯੋਗ ਜਲ ਅਤੇ ਵਾਤਾਵਰਣ ਵਿਭਾਗ ਨੇ ਕਿਹਾ ਕਿ ਵ੍ਹੇਲ ਸੂਬੇ ਦੀ ਰਾਜਧਾਨੀ ਹੋਬਾਰਟ ਤੋਂ ਤਕਰੀਬਨ 200 ਕਿਲੋਮੀਟਰ ਉੱਤਰ-ਪੱਛਮ ਵਿਚ ਮੈਕਵੇਰੀ ਹੇਡਸ ਵਿਚ ਘੱਟ ਪਾਣੀ ਵਿਚ 3 ਸਮੂਹਾਂ ਵਿਚ ਫਸੀਆਂ ਹੋਈਆਂ ਹਨ। ਹਾਲਾਤ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਯੰਤਰਾਂ ਵਾਲੇ ਬਚਾਅ ਦਲ ਸੋਮਵਾਰ ਨੂੰ ਮੌਕੇ 'ਤੇ ਪਹੁੰਚੇ ਅਧਿਕਾਰੀ ਆਮ ਕਰਕੇ ਹਰ 2 ਜਾਂ ਤਿੰਨ ਹਫਤੇ ਵਿਚ ਇਕ ਵਾਰ ਤਸਮਾਨੀਆ 'ਚ ਡਾਲਫਿਲ ਅਤੇ ਵ੍ਹੇਲ ਦੇ ਫਸੇ ਹੋਣ ਦੀ ਰਿਪੋਰਟ ਦਿੰਦੇ ਹਨ।
ਰਾਸ਼ਟਰਪਤੀ ਟਰੰਪ ਨੂੰ ਭੇਜੇ ਗਏ ਜ਼ਹਿਰੀਲੇ ਕੈਮੀਕਲ ਵਾਲੇ ਲਿਫਾਫੇ, ਕੈਨੇਡੀਅਨ ਬੀਬੀ 'ਤੇ ਸ਼ੱਕ
NEXT STORY