ਬੇਰੂਤ — ਦੱਖਣੀ ਲੇਬਨਾਨ 'ਚ ਸ਼ਨੀਵਾਰ ਨੂੰ ਇਜ਼ਰਾਈਲੀ ਡਰੋਨ ਹਮਲੇ 'ਚ ਲੇਬਨਾਨ ਦੇ ਤਿੰਨ ਸਿਵਲ ਡਿਫੈਂਸ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਲੇਬਨਾਨੀ ਫੌਜੀ ਸੂਤਰਾਂ ਨੇ ਦਿੱਤੀ।
ਸੂਤਰਾਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਸਿਨਹੂਆ ਨੂੰ ਦੱਸਿਆ ਕਿ ਇਜ਼ਰਾਈਲ ਨੇ ਸਿਵਲ ਡਿਫੈਂਸ ਕਰਮਚਾਰੀਆਂ ਦੇ ਇੱਕ ਸਮੂਹ 'ਤੇ ਹਵਾ ਤੋਂ ਜ਼ਮੀਨ 'ਤੇ ਮਾਰ ਕਰਨ ਵਾਲੀ ਮਿਜ਼ਾਈਲ ਦਾਗੀ।
ਸੂਤਰਾਂ ਨੇ ਦੱਸਿਆ ਕਿ ਪੀੜਤਾਂ, ਜਿਨ੍ਹਾਂ ਦੀ ਪਛਾਣ ਸਿਰਫ਼ ਅੱਬਾਸ ਹਮੂਦ, ਮੁਹੰਮਦ ਹਾਸ਼ਮ ਅਤੇ ਕਾਸਿਮ ਬਾਜੀ ਵਜੋਂ ਹੋਈ ਹੈ, ਨੂੰ ਦੱਖਣੀ ਲੇਬਨਾਨ ਦੇ ਇੱਕ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ।
ਸੂਤਰਾਂ ਨੇ ਇਹ ਵੀ ਕਿਹਾ ਕਿ ਇਜ਼ਰਾਈਲੀ ਲੜਾਕੂ ਜਹਾਜ਼ਾਂ ਅਤੇ ਡਰੋਨਾਂ ਨੇ ਸ਼ਨੀਵਾਰ ਨੂੰ ਦੱਖਣੀ ਲੇਬਨਾਨ ਦੇ ਚਾਰ ਸਰਹੱਦੀ ਕਸਬਿਆਂ ਅਤੇ ਪਿੰਡਾਂ 'ਤੇ ਛੇ ਹਮਲੇ ਕੀਤੇ ਅਤੇ ਇਜ਼ਰਾਈਲੀ ਤੋਪਖਾਨੇ ਨੇ ਪੂਰਬੀ ਅਤੇ ਕੇਂਦਰੀ ਖੇਤਰਾਂ ਦੇ ਨੌਂ ਪਿੰਡਾਂ ਅਤੇ ਕਸਬਿਆਂ 'ਤੇ 35 ਗੋਲੇ ਦਾਗੇ, ਜਿਸ ਨਾਲ ਕਈ ਅੱਗਾਂ ਲੱਗੀਆਂ ਅਤੇ ਮਾਲੀ ਨੁਕਸਾਨ ਹੋਇਆ।
8 ਅਕਤੂਬਰ, 2023 ਨੂੰ ਲੈਬਨਾਨ-ਇਜ਼ਰਾਈਲ ਸਰਹੱਦ 'ਤੇ ਤਣਾਅ ਵਧ ਗਿਆ ਕਿਉਂਕਿ ਲੇਬਨਾਨੀ ਹਥਿਆਰਬੰਦ ਸਮੂਹ ਹਿਜ਼ਬੁੱਲਾ ਨੇ ਇਕ ਦਿਨ ਪਹਿਲਾਂ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਦੇ ਸਮਰਥਨ ਵਿਚ ਇਜ਼ਰਾਈਲ ਵੱਲ ਕਈ ਰਾਕੇਟ ਦਾਗੇ। ਇਸ ਤੋਂ ਬਾਅਦ ਇਜ਼ਰਾਈਲ ਨੇ ਦੱਖਣ-ਪੂਰਬੀ ਲੇਬਨਾਨ ਵੱਲ ਭਾਰੀ ਤੋਪਖਾਨੇ ਦਾਗ ਕੇ ਜਵਾਬੀ ਕਾਰਵਾਈ ਕੀਤੀ।
ਨਿਊਯਾਰਕ 'ਚ ਯਹੂਦੀਆਂ 'ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਬੇਨਕਾਬ, ਪਾਕਿਸਤਾਨੀ ਨੌਜਵਾਨ ਕੈਨੇਡਾ ਤੋਂ ਕੀਤਾ ਗ੍ਰਿਫ਼ਤਾਰ
NEXT STORY