ਤਹਿਰਾਨ - ਈਰਾਨ ਅਤੇ ਅਮਰੀਕਾ ’ਚ ਸ਼ਾਂਤੀ ਸਮਝੌਤੇ ’ਤੇ ਦਸਤਖਤ ਹੋ ਗਏ ਹਨ। ਇਸ ਨਾਲ ਪੱਛਮੀ ਏਸ਼ੀਆ ਵਿਚ ਸ਼ਾਂਤੀ ਦੀ ਉਮੀਦ ਜਾਗੀ ਹੈ। ਹੋਰਮੁਜ਼ ਸਟ੍ਰੇਟ ਦੇ ਦੁਬਾਰਾ ਖੁੱਲ੍ਹਣ ਦੀ ਉਮੀਦ ਵਿਚ ਦੁਨੀਆ ਦੇ ਸ਼ੇਅਰ ਬਾਜ਼ਾਰਾਂ ਵਿਚ ਰੌਣਕ ਦੇਖਣ ਨੂੰ ਮਿਲੀ। ਕੱਚੇ ਤੇਲ ਦੀਆਂ ਕੀਮਤਾਂ ਘਟੀਆਂ ਹਨ। ਇਹ ਸਮਝੌਤਾ ਕਿੰਨਾ ਟਿਕਾਊ ਹੈ, ਇਸ ਨੂੰ ਲੈ ਕੇ ਹੁਣ ਤੋਂ ਹੀ ਸਵਾਲ ਉੱਠਣ ਲੱਗੇ ਹਨ। ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਸਥਾਈ ਸ਼ਾਂਤੀ ਲਈ ਤਿੰਨ ਵੱਡੇ ਖ਼ਤਰਿਆਂ ਬਾਰੇ ਸੁਚੇਤ ਕਰ ਰਹੇ ਹਨ।
ਇਜ਼ਰਾਈਲ ਦੀ ਲਿਬਨਾਨ ਵਿਚ ਧੱਕੇਸ਼ਾਹੀ
ਅਮਰੀਕਾ ਅਤੇ ਈਰਾਨ ਵਿਚਾਲੇ ਹੋਏ ਵਿਆਪਕ ਸ਼ਾਂਤੀ ਸਮਝੌਤੇ ਦੇ ਬਾਵਜੂਦ ਲਿਬਨਾਨ ’ਤੇ ਇਜ਼ਰਾਈਲ ਨੇ ਹਮਲੇ ਨਹੀਂ ਰੋਕੇ ਹਨ। ਟਰੰਪ ਵੱਲੋਂ ਫਰਾਂਸ ਵਿਚ ਜੀ-7 ਸਿਖਰ ਸੰਮੇਲਨ ਦੌਰਾਨ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਲਿਬਨਾਨ ਦੇ ਮਾਮਲੇ ਵਿਚ ਵਧੇਰੇ ਜ਼ਿੰਮੇਵਾਰੀ ਨਾਲ ਪੇਸ਼ ਆਉਣ ਦੀ ਹਦਾਇਤ ਦੇ ਬਾਵਜੂਦ ਤੇਲ ਅਵੀਵ ਨੇ ਹਮਲੇ ਜਾਰੀ ਰੱਖੇ ਹਨ।
ਈਰਾਨ ਦਾ ਪ੍ਰਮਾਣੂ ਪ੍ਰੋਗਰਾਮ
ਸਮਝੌਤੇ ਦੇ ਖਰੜਿਆਂ ਤੋਂ ਸੰਕੇਤ ਮਿਲਦਾ ਹੈ ਕਿ ਤਹਿਰਾਨ ਨੇ ਦੁਹਰਾਇਆ ਹੈ ਕਿ ਉਹ ਕਦੇ ਵੀ ਪ੍ਰਮਾਣੂ ਹਥਿਆਰ ਨਹੀਂ ਬਣਾਏਗਾ ਪਰ ਇਨਰਿਚਡ ਯੂਰੇਨੀਅਮ ਭੰਡਾਰ ’ਤੇ ਅੰਤਿਮ ਸਮਝੌਤਾ 60 ਦਿਨਾਂ ਦੀ ਗੱਲਬਾਤ ਦੀ ਮਿਆਦ ’ਤੇ ਛੱਡ ਦਿੱਤਾ ਗਿਆ ਹੈ। 2015 ਵਿਚ ਰਾਸ਼ਟਰਪਤੀ ਓਬਾਮਾ ਦੇ ਸਮੇਂ ਹੋਏ ਪ੍ਰਮਾਣੂ ਸਮਝੌਤੇ ਤਹਿਤ ਤਹਿਰਾਨ ਨੇ ਯੂਰੇਨੀਅਮ ਦੀ ਸ਼ੁੱਧਤਾ ਨੂੰ 3.67 ਫੀਸਦੀ ਤੱਕ ਸੀਮਤ ਕਰ ਦਿੱਤਾ ਸੀ। ਜੇ ਈਰਾਨ ਯੂਰੇਨੀਅਮ ਦੀ ਸ਼ੁੱਧਤਾ ਦਾ ਕੰਮ ਜਾਰੀ ਰੱਖਦਾ ਹੈ, ਤਾਂ ਇਹ ਸਮਝੌਤਾ ਟੁੱਟ ਸਕਦਾ ਹੈ।
ਹੋਰਮੁਜ਼ ਸਟ੍ਰੇਟ ਫਿਰ ਖੁੱਲ੍ਹੇ
ਇਸ ਸਮਝੌਤੇ ਦਾ ਉਦੇਸ਼ ਹੋਰਮੁਜ਼ ਸਟ੍ਰੇਟ ਨੂੰ ਫਿਰ ਤੋਂ ਖੋਲ੍ਹਣਾ ਹੈ, ਜੋ ਫਰਵਰੀ ਤੋਂ ਪੂਰੀ ਤਰ੍ਹਾਂ ਠੱਪ ਹੈ। ਈਰਾਨ ’ਤੇ 30 ਦਿਨਾਂ ਦੇ ਅੰਦਰ ਮਾਈਨਜ਼ ਨੂੰ ਹਟਾਉਣ ਅਤੇ ਸਮੁੰਦਰੀ ਆਵਾਜਾਈ ਨੂੰ ਜੰਗ ਤੋਂ ਪਹਿਲਾਂ ਵਾਲੇ ਪੱਧਰ ’ਤੇ ਬਹਾਲ ਕਰਨ ਦੀ ਜ਼ਿੰਮੇਵਾਰੀ ਹੈ। ਤਹਿਰਾਨ ਹੋਰਮੁਜ਼ ਤੋਂ ਲੰਘਣ ਵਾਲੇ ਜਹਾਜ਼ਾਂ ਤੋਂ ਸਰਵਿਸ ਚਾਰਜ ਲੈਣਾ ਚਾਹੁੰਦਾ ਹੈ। ਦੂਜੇ ਪਾਸੇ ਟਰੰਪ ਦਾ ਕਹਿਣਾ ਹੈ ਕਿ ਇਹ ਸਮੁੰਦਰੀ ਮਾਰਗ ਟੋਲ-ਮੁਕਤ ਰਹੇਗਾ। ਇਸ ਤਰ੍ਹਾਂ ਇਹ ਮੁੱਦਾ ਅਜੇ ਉਲਝਿਆ ਹੋਇਆ ਹੈ।
ਨਾਈਜਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਤਵਾਦੀ ਹਮਲਾ, 11 ਜਵਾਨਾਂ ਸਣੇ 13 ਦੀ ਮੌਤ
NEXT STORY