ਪੇਸ਼ਾਵਰ - ਉੱਤਰ-ਪੱਛਮੀ ਪਾਕਿਸਤਾਨ 'ਚ ਕੋਲੇ ਦੀ ਖਾਨ ਦੇ ਢਹਿ ਜਾਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੇਸ਼ਾਵਰ ਤੋਂ 35 ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਦਾਰਾ ਆਦਮ ਖੇਲ ਸ਼ਹਿਰ 'ਚ ਵਾਪਰੀ।
ਇਹ ਵੀ ਪੜ੍ਹੋ- ਸਹੁਰਾ ਪਰਿਵਾਰ ਤੋਂ ਤੰਗ ਲੜਕੀ ਨੇ ਖੁਦ ਨੂੰ ਅੱਗ ਲਾ ਕੀਤੀ ਖੁਦਕੁਸ਼ੀ
ਅਧਿਕਾਰੀਆਂ ਨੇ ਦੱਸਿਆ ਕਿ ਮਜ਼ਦੂਰ ਖੈਬਰ ਪਖਤੂਨਖਵਾ (ਕੇਪੀਕੇ) ਸੂਬੇ ਦੇ ਸ਼ਾਂਗਲਾ ਜ਼ਿਲ੍ਹੇ ਦੇ ਵਸਨੀਕ ਸਨ। ਘਟਨਾ ਤੋਂ ਬਾਅਦ ਐਮਰਜੈਂਸੀ ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਤਿੰਨਾਂ ਮਜ਼ਦੂਰਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਜਦਕਿ ਚਾਰੋਂ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਘਟਨਾ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ, ਕੇਪੀਕੇ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖਮੀ ਮਾਈਨਰਾਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕੀਤੀ।
ਇਹ ਵੀ ਪੜ੍ਹੋ- ਫੈਲ ਗਿਆ ਨਵਾਂ ਵਾਇਰਸ, ਹੋ ਗਈ 8 ਲੋਕਾਂ ਦੀ ਮੌਤ, ਘਰੋਂ ਨਿਕਲਣ ਤੋਂ ਪਹਿਲਾਂ ਰੱਖੋ ਧਿਆਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on WhatsApp channel👇
https://whatsapp.com/channel/0029Va94hsaHAdNVur4L170e
ਭਾਰਤੀ ਸੈਲਾਨੀ ਛੇਤੀ ਹੀ ਕਤਰ 'ਚ ਭੁਗਤਾਨ ਲਈ UPI ਦੀ ਕਰ ਸਕਣਗੇ ਵਰਤੋਂ
NEXT STORY