ਟੈਕਸਾਸ- ਅਮਰੀਕਾ ਦੇ ਟੈਕਸਾਸ 'ਚ ਇਕ ਔਰਤ ਨੇ 3 ਸਾਲ ਦੀ ਫਲਸਤੀਨੀ-ਅਮਰੀਕੀ ਬੱਚੀ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਸੀਐੱਨਐੱਨ ਮੁਤਾਬਕ ਪੀੜਤ ਕੁੜੀ ਦੀ ਮਾਂ ਨੇ ਘਟਨਾ ਤੋਂ ਪਹਿਲਾਂ ਹਿਜਾਬ ਪਾਇਆ ਹੋਇਆ ਸੀ। ਉਸ ਦੇ ਬੱਚੇ ਪੂਲ 'ਚ ਸਵੀਮਿੰਗ ਕਰ ਰਹੇ ਸਨ। ਉਦੋਂ 42 ਸਾਲਾ ਐਲਿਜ਼ਾਬੈਥ ਵੁਲਫ ਨਾਂ ਦੀ ਔਰਤ ਉੱਥੇ ਪਹੁੰਚ ਗਈ। ਉਸ ਨੇ ਹਿਜਾਬ ਪਹਿਨੀ ਔਰਤ ਨੂੰ ਪੁੱਛਿਆ ਕਿ ਉਹ ਕਿੱਥੋਂ ਦੀ ਹੈ ਅਤੇ ਕੀ ਉਸ ਦੇ ਬੱਚੇ ਪੂਲ 'ਚ ਤੈਰ ਰਹੇ ਹਨ। ਇਸ 'ਤੇ ਔਰਤ ਨੇ ਜਵਾਬ ਦਿੱਤਾ ਕਿ ਉਹ ਅਮਰੀਕੀ ਨਾਗਰਿਕ ਹੈ। ਹਾਲਾਂਕਿ, ਉਹ ਮੂਲ ਰੂਪ ਨਾਲ ਫਲਸਤੀਨ ਦੀ ਹੈ। ਇਸ ਤੋਂ ਬਾਅਦ ਐਲਿਜ਼ਾਬੈਥ ਨੇ ਔਰਤ ਦੇ ਹੱਥੋਂ ਉਸ ਦੇ 6 ਸਾਲ ਦੇ ਬੱਚੇ ਨੂੰ ਖਿੱਚਣਾ ਸ਼ੁਰੂ ਕਰ ਦਿੱਤਾ। ਔਰਤ ਨੇ ਕਿਸੇ ਤਰ੍ਹਾਂ ਆਪਣੇ ਬੇਟੇ ਨੂੰ ਬਚਾਇਆ। ਇਸ ਤੋਂ ਬਾਅਦ ਐਲਿਜ਼ਾਬੈਥ ਤੁਰੰਤ ਉਸ ਦੀ 3 ਸਾਲ ਦੀ ਬੇਟੀ ਵੱਲ ਚਲੀ ਗਈ। ਇਸ ਦੌਰਾਨ ਉਹ ਉਸ ਨੂੰ ਸਵੀਮਿੰਗ ਪੂਲ 'ਚ ਡੁਬਾਉਣ ਦੀ ਕੋਸ਼ਿਸ਼ ਕਰਨ ਲੱਗੀ। ਇਸ ਦੌਰਾਨ ਉਸ ਨੇ ਔਰਤ ਦਾ ਹਿਜਾਬ ਉਤਾਰ ਦਿੱਤਾ ਅਤੇ ਉਸ ਨੂੰ ਲੱਤ ਵੀ ਮਾਰੀ। ਹਾਲਾਂਕਿ ਔਰਤ ਆਪਣੀ ਬੇਟੀ ਨੂੰ ਬਚਾਉਣ 'ਚ ਕਾਮਯਾਬ ਰਹੀ। ਇਸ ਦੌਰਾਨ ਕੋਲ ਮੌਜੂਦ ਇਕ ਵਿਅਕਤੀ ਨੇ ਵੀ ਉਸ ਦੀ ਮਦਦ ਕੀਤੀ।
ਹਾਦਸੇ ਤੋਂ ਬਾਅਦ ਸਦਮੇ 'ਚ ਮਾਸੂਮ
ਸਿਰ ਸਵੀਮਿੰਗ ਪੂਲ ਦੇ ਅੰਦਰ ਰਹਿਣ ਕਾਰਨ ਬੱਚੀ ਦੇ ਸਰੀਰ 'ਚ ਕਾਫ਼ੀ ਪਾਣੀ ਚੱਲਾ ਗਿਆ ਸੀ, ਜਿਸ ਕਾਰਨ ਉਹ ਲਗਾਤਾਰ ਖੰਘ ਰਹੀ ਸੀ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਐਲਿਜ਼ਾਬੈਥ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਲਗਾਤਾਰ ਚੀਕ ਰਹੀ ਸੀ ਕਿ ਔਰਤ ਅਤੇ ਉਸ ਦੇ ਪੂਰੇ ਪਰਿਵਾਰ ਦਾ ਕਤਲ ਕਰ ਦੇਵੇਗੀ। ਪੀੜਤ ਬੱਚੀ ਦੀ ਮਾਂ ਨੇ ਕਿਹਾ,''ਮੈਂ ਇਕ ਅਮਰੀਕੀ ਨਾਗਰਿਕ ਹਾਂ। ਮੈਨੂੰ ਨਹੀਂ ਪਤਾ ਕਿ ਮੈਂ ਕਿੱਥੇ ਸੁਰੱਖਿਅਤ ਰਹਿ ਸਕਦੀ ਹਾਂ। ਮੇਰੇ ਆਪਣੇ ਦੇਸ਼ ਫਲਸਤੀਨ 'ਚ ਜੰਗ ਚੱਲ ਰਹੀ ਹੈ। ਅਮਰੀਕਾ 'ਚ ਸਾਨੂੰ ਲਗਾਤਾਰ ਨਫ਼ਰਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਸ ਘਟਨਾ ਦੇ ਬਾਅਦ ਤੋਂ ਮੇਰੀ ਬੇਟੀ ਸਦਮੇ 'ਚ ਹੈ। ਜਦੋਂ ਵੀ ਸਾਡੇ ਘਰ ਦੀ ਬੈੱਲ ਵੱਜਦੀ ਹੈ, ਉਹ ਦੂਜੇ ਕਮਰੇ 'ਚ ਲੁੱਕ ਜਾਂਦੀ ਹੈ। ਉਸ ਨੂੰ ਡਰ ਹੈ ਕਿ ਕੋਈ ਉਸ ਨੂੰ ਮੁੜ ਪਾਣੀ 'ਚ ਡੁਬਾਉਣ ਦੀ ਕੋਸ਼ਿਸ਼ ਕਰੇਗਾ। ਵਾਰ-ਵਾਰ ਘਰ ਬਦਲਣ ਕਾਰਨ ਮੇਰੇ ਪਤੀ ਆਪਣੀ ਨੌਕਰੀ ਵੀ ਨਹੀਂ ਕਰ ਪਾ ਰਹੇ ਹਨ।
ਬਾਈਡੇਨ ਨੇ ਹਮਲੇ ਦੀ ਕੀਤੀ ਨਿੰਦਾ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀ ਸੋਮਵਾਰ ਨੂੰ ਇਸ ਮਾਮਲੇ 'ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਉਹ ਫਲਸਤੀਨੀ ਔਰਤ ਦੇ ਬੱਚਿਆਂ 'ਤੇ ਹਮਲੇ ਦੀ ਖ਼ਬਰ ਤੋਂ ਬਹੁਤ ਪਰੇਸ਼ਾਨ ਹਾਂ। ਕਿਸੇ ਵੀ ਬੱਚੇ ਖ਼ਿਲਾਫ਼ ਕਦੇ ਹਿੰਸਾ ਨਹੀਂ ਹੋਣੀ ਚਾਹੀਦੀ। ਮੈਂ ਇਸ ਮੁਸ਼ਕਲ ਘੜੀ 'ਚ ਪੀੜਤ ਪਰਿਵਾਰ ਦੇ ਨਾਲ ਹਾਂ। ਦਿ ਗਾਰਡੀਅਨ ਦੀ ਰਿਪੋਰਟ ਮੁਤਾਬਕ ਐਲਿਜ਼ਾਬੈਥ ਨੇ ਕੇਸ ਦੇ ਹੱਲ ਹੋਣ ਤੱਕ ਜੇਲ੍ਹ ਤੋਂ ਰਿਹਾਅ ਹੋਣ ਲਈ 40 ਹਜ਼ਾਰ ਡਾਲਰ ਦੀ ਜ਼ਮਾਨਤ ਲਈ ਹੈ। ਅਮਰੀਕਾ 'ਚ ਕਤਲ ਦੀ ਕੋਸ਼ਿਸ਼ ਦੇ ਮਾਮਲੇ 'ਚ 25 ਹਜ਼ਾਰ ਡਾਲਰ ਦਾ ਬਾਂਡ ਭਰਨਾ ਪੈਂਦਾ ਹੈ। ਜਦੋਂ ਕਿ ਕਿਸੇ ਬੱਚੇ 'ਤੇ ਹਮਲੇ ਦੇ ਮਾਮਲੇ 'ਚ ਇਹ ਰਕਮ 15 ਹਜ਼ਾਰ ਡਾਲਰ ਹੁੰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤੀ ਵਿਦਿਆਰਥੀਆਂ ਨੂੰ ਝਟਕਾ, ਪੋਸਟ-ਗ੍ਰੈਜੂਏਸ਼ਨ ਵਰਕ ਪਰਮਿਟ ਲਈ ਟਰੂਡੋ ਨੇ ਬਦਲੇ ਨਿਯਮ
NEXT STORY