ਟੋਰਾਂਟੋ (ਬਿਊਰੋ): ਕੋਵਿਡ-19 ਮਹਾਮਾਰੀ ਨੇ ਵਿਸ਼ਵ ਭਰ ਵਿਚ ਸਿਹਤ ਸੰਭਾਲ ਪ੍ਰਣਾਲੀਆਂ ਨੂੰ ਪ੍ਰਭਾਵਿਤ ਕੀਤਾ ਹੈ। ਮੌਜੂਦਾ ਸਮੇਂ ਵਿਚ ਕੈਨੇਡਾ ਕੋਵਿਡ-19 ਦੀ ਇੱਕ ਚੁਣੌਤੀਪੂਰਨ ਤੀਜੀ ਲਹਿਰ ਦਾ ਸਾਹਮਣਾ ਕਰ ਰਿਹਾ ਹੈ। ਇਸ ਦੌਰਾਨ ਵੀ ਅਸੀਂ ਆਪਣੇ ਦੋਸਤਾਂ ਅਤੇ ਸਹਿਭਾਗੀਆਂ ਦੀ ਮਦਦ ਲਈ ਵਚਨਬੱਧ ਹਾਂ।ਪ੍ਰੀਮੀਅਰ ਡੱਗ ਫੋਰਡ ਨੇ ਇਹ ਬਿਆਨ ਜਾਰੀ ਕੀਤਾ।
ਕੈਨੇਡਾ ਵਿਚ ਹਾਈ ਕਮਿਸ਼ਨਰ ਅਤੇ ਟੋਰਾਂਟੋ ਵਿਚ ਕੌਂਸਲੇਟ ਜਨਰਲ ਦੀ ਮਦਦ ਦੀ ਮੰਗ ਦੇ ਜਵਾਬ ਵਿਚ ਓਂਟਾਰੀਓ, ਇੰਡੀਅਨ ਰੈਡ ਕਰਾਸ ਨੂੰ 3,000 ਵੈਂਟੀਲੇਟਰਾਂ ਦਾਨ ਕਰੇਗਾ। ਓਂਟਾਰੀਓ ਸਰਕਾਰ ਮਨਜ਼ੂਰਸ਼ੁਦਾ ਮੈਡੀਕਲ ਉਪਕਰਣਾਂ ਦੀ ਢੋਆ-ਢੁਆਈ ਵਿਚ ਵੀ ਸਹਾਇਤਾ ਕਰੇਗੀ ਜੋ ਕਿ ਓਂਟਾਰੀਓ ਵਿਚ ਭਾਰਤੀ ਡਾਇਸਪੋਰਾ ਅਤੇ ਭਾਰਤ ਦੇ ਦੋਸਤਾਂ ਦੁਆਰਾ ਇੰਡੀਅਨ ਰੈਡ ਕਰਾਸ ਲਈ ਇਕੱਠੇ ਕੀਤੇ ਜਾ ਰਹੇ ਹਨ।ਜਦੋਂ ਕਿ ਅਸੀਂ ਇੱਥੇ ਆਪਣੇ ਹਸਪਤਾਲਾਂ ਨੂੰ ਚੁਣੌਤੀਆਂ ਦੇ ਬਾਰੇ ਵਿਚ ਬਹੁਤ ਚਿੰਤਤ ਰਹਿੰਦੇ ਹਾਂ ਕਿਉਂਕਿ ਵਧੇਰੇ ਮਰੀਜ਼ਾਂ ਨੂੰ ਸਖ਼ਤ ਦੇਖਭਾਲ ਦੀ ਲੋੜ ਹੁੰਦੀ ਹੈ। ਫਿਰ ਵੀ ਅਸੀਂ ਸਮਰੱਥਾ ਮੁਤਾਬਕ ਆਪਣੇ ਦੋਸਤਾਂ ਅਤੇ ਸਹਿਯੋਗੀ ਦੇਸ਼ਾਂ ਨੂੰ ਮਦਦ ਕਰਦੇ ਰਹਾਂਗੇ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦਾ ਮੁਕਾਬਲਾ ਕਰਨ ਲਈ ਫਰਾਂਸ ਤੋਂ ਭਾਰਤ ਪੁੱਜੀ ਜ਼ਰੂਰੀ ਮੈਡੀਕਲ ਸਪਲਾਈ
ਇੱਥੇ ਦੱਸ ਦਈਏ ਕਿ ਓਂਟਾਰੀਓ ਦੇ ਈ700 ਟ੍ਰਾਂਸਪੋਰਟ ਵੈਂਟੀਲੇਟਰ ਕੰਪਨੀ O-Two ਮੈਡੀਕਲ ਤਕਨਾਲੋਜੀ ਦੁਆਰਾ ਤਿਆਰ ਕੀਤੇ ਗਏ ਹਨ, ਜੋ ਬਰੈਂਪਟਨ ਸਥਿਤ ਕੰਪਨੀ ਓਂਟਾਰੀਓ ਟੁਗੇਦਰ ਫੰਡ ਦੀ ਸਹਾਇਤਾ ਨਾਲ ਬਣਾਏ ਗਏ ਹਨ। ਇਹ ਵੈਂਟੀਲੇਟਰ ਭਾਰਤ ਵਿਚ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਕਰਨਗੇ। ਮਿਸੀਸਾਗਾ-ਸਟ੍ਰੀਟਜ਼ਵਿੱਲੇ ਦੀ ਸੂਬਾਈ ਸਾਂਸਦ ਨੀਨਾ ਟਾਂਗਰੀ ਨੇ ਕਿਹਾ ਕਿ ਇਸ ਵੱਡੀ ਜ਼ਰੂਰਤ ਨੂੰ ਸਵੀਕਾਰ ਕਰਨ ਅਤੇ ਕਾਰਵਾਈ ਕਰਨ ਲਈ ਪ੍ਰੀਮੀਅਰ ਅਤੇ ਓਂਟਾਰੀਓ ਦੇ ਲੋਕਾਂ ਦਾ ਧੰਨਵਾਦ। ਇਹ ਭਾਈਵਾਲੀ ਟੀਮ ਓਂਟਾਰੀਓ ਦੀ ਇਸ ਮਹਾਮਾਰੀ ਦੌਰਾਨ ਇਕੱਠੇ ਕੰਮ ਕਰਨ ਦੀ ਇਕ ਹੋਰ ਉਦਾਹਰਣ ਹੈ ਜੋ ਇੱਥੇ ਦੇਸ਼ ਅਤੇ ਵਿਦੇਸ਼ਾਂ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਹੈ।
ਨੀਨਾ ਮੁਤਾਬਕ, ਅਸੀਂ ਇਸ ਮੁਸ਼ਕਲ ਸਮੇਂ ਦੌਰਾਨ ਭਾਰਤ ਦੇ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ। ਸਾਡੀ ਸਰਕਾਰ ਅਜੈ ਬਿਸਾਰੀਆ, ਭਾਰਤ ਦੇ ਹਾਈ ਕਮਿਸ਼ਨਰ ਅਤੇ ਅਪੂਰਵ ਸ਼੍ਰੀਵਾਸਤਵ, ਟੋਰਾਂਟੋ ਵਿਖੇ ਭਾਰਤ ਦੇ ਕੌਂਸਲ ਜਨਰਲ ਦੇ ਨਾਲ ਨੇੜਿਓਂ ਕੰਮ ਕਰਦੀ ਰਹੇਗੀ। ਜਿੰਨੀ ਦੇਰ ਤੱਕ ਅਸੀਂ ਸਮਰੱਥ ਹਾਂ, ਅਸੀਂ ਭਾਰਤ ਦੀਆਂ ਜਰੂਰੀ ਵਸਤਾਂ ਦੀ ਸਹਾਇਤਾ ਲਈ ਤਿਆਰ ਰਹਾਂਗੇ। ਅਸੀਂ ਸਾਰੇ ਇਕੱਠੇ ਇਸ ਵਿਚ ਹਾਂ ਅਤੇ ਅਸੀਂ ਸਾਰੇ ਮਿਲ ਕੇ ਇਸ 'ਤੇ ਕਾਬੂ ਪਾਵਾਂਗੇ।
ਨੋਟ- ਓਂਟਾਰੀਓ ਸੂਬਾ 3000 ਵੈਂਟੀਲੇਟਰ ਭਾਰਤ ਨੂੰ ਕਰੇਗਾ ਦਾਨ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਖ਼ੁਫੀਆ ਏਜੰਸੀ ਦਾ ਦਾਅਵਾ, ਭਾਰਤ ਨੇ 2020 ’ਚ ਠੋਸ ਵਿਦੇਸ਼ ਨੀਤੀ ਅਪਣਾਈ
NEXT STORY