ਕਾਠਮੰਡੂ-ਨੇਪਾਲ ’ਚ ਬੀਤੇ 24 ਘੰਟਿਆਂ ਦੌਰਾਨ ਕੋਵਿਡ-19 ਦੇ 3,051 ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਵੀਰਵਾਰ ਨੂੰ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਲੋਕਾਂ ਦੀ ਗਿਣਤੀ ਵਧ ਕੇ 185,974 ਤੱਕ ਪਹੁੰਚ ਗਈ। ਮੰਤਰਾਲਾ ਮੁਤਾਬਕ ਨੇਪਾਲ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ 148,408 ਮਰੀਜ਼ ਠੀਕ ਹੋ ਚੁੱਕੇ ਹਨ।
ਫਿਲਹਾਲ ਦੇਸ਼ ’ਚ ਸਿਹਤਮੰਦ ਹੋਣ ਦੀ ਦਰ 79.8 ਫੀਸਦੀ ਹੈ। ਪਿਛਲੇ 24 ਘੰਟਿਆਂ ’ਚ 18 ਇਨਫੈਕਟਿਡਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਮਹਾਮਾਰੀ ਨਾਲ ਦੇਸ਼ ’ਚ 1,052 ਲੋਕਾਂ ਦੀ ਮੌਤ ਇਸ ਵਾਇਰਸ ਕਾਰਣ ਹੋਈਆਂ ਹਨ। ਇਸ ਸਮੇਂ ਨੇਪਾਲ ’ਚ 36,514 ਮਰੀਜ਼ ਇਲਾਜ ਅਧੀਨ ਹਨ।
ਗਲਵਾਨ ਝਪੜ ਤੋਂ ਬਾਅਦ ਚੀਨ ਨੇ ਹੜਪੀ ਨੇਪਾਲ ਦੀ 150 ਹੈਕਟੇਅਰ ਜ਼ਮੀਨ, ਬਣਾ ਰਿਹਾ ਫੌਜੀ ਟਿਕਾਣਾ
NEXT STORY