ਵੈਲਿੰਗਟਨ (ਵਾਰਤਾ): ਨਿਊਜ਼ੀਲੈਂਡ ਵਿੱਚ ਵੀਰਵਾਰ ਨੂੰ ਕੋਵਿਡ-19 ਕੇ 306 ਕੇਸ ਦਰਜ ਕੀਤੇ ਗਏ। ਇਸ ਦੀ ਜਾਣਕਾਰੀ ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰ ਦਿੱਤੀ। ਮੰਤਰਾਲੇ ਦੇ ਮੁਤਾਬਕ ਨਵੇਂ ਮਾਮਲਿਆਂ ਵਿੱਚੋਂ ਸਭ ਤੋਂ ਵੱਧ 216 ਕੇਸ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਤੋਂ ਆਏ ਜਦਕਿ ਵੇਇਕਾਟੋ ਤੋਂ 48, ਬੇ ਆਫ ਪਲੇਂਟੀ ਤੋਂ ਸੱਤ, ਨੌਰਥਲੈਂਡ ਤੋਂ 12, ਟਾਈਰਾਵੀਟੀ ਤੋਂ ਚਾਰ, ਲੇਕ ਰੀਜਨ ਤੋਂ 6, ਮਿਡਸੇਂਟਰਲ ਰੀਜਨ ਤੋਂ ਦੋ, ਟੇਰੇਨਕੀ ਤੋਂ ਪੰਜ, ਹਟ ਵੈਲੀ ਤੋਂ ਤਿੰਨ, ਤਿੰਨ ਰਾਜਧਾਨੀ ਅਤੇ ਤਿੰਨ ਤੱਟੀ ਖੇਤਰਾਂ ਤੋਂ ਆਏ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦਾ ਵੱਡਾ ਕਦਮ, ਟੀਕਾਕਰਨ ਨਾ ਕਰਾਉਣ ਵਾਲੇ ਅਮਰੀਕੀ ਨੇਵੀ ਦੇ 240 ਕਰਮਚਾਰੀ ਬਰਖਾਸਤ
ਵੀਰਵਾਰ ਨੂੰ ਕਵੀਂਸਟਾਊਨ ਤੋਂ ਇੱਕ ਕੇਸ ਦੀ ਪੁਸ਼ਟੀ ਹੋਈ ਹੈ। ਇਹ ਇਸ ਵਾਰ ਫੈਲੇ ਲਾਗ ਦੇ ਦੌਰੇ ਵਿੱਚ ਪਹਿਲਾ ਭਾਈਚਾਰਕ ਮਾਮਲਾ ਹੈ, ਜਿਸ ਕਾਰਨ ਸ਼ੁੱਕਰਵਾਰ ਦੇ ਅਧਿਕਾਰਤ ਅੰਕੜਿਆਂ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ ਵਿੱਚ ਇਜਾਫਾ ਹੋਵੇਗਾ। ਇਸ ਦੇ ਨਾਲ ਹੀ ਨਿਊਜ਼ੀਲੈਂਡ ਦੀ ਸਰਹੱਦ 'ਤੇ ਵਾਇਰਸ ਦੇ 30 ਨਵੇਂ ਕੇਸ ਦਰਜ ਕੀਤੇ ਗਏ।ਮੌਜੂਦਾ ਸਮੇਂ ਹਸਪਤਾਲਾਂ ਵਿੱਚ ਕੋਵਿਡ-19 ਤੋਂ ਪੀੜਤ ਲੋਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ, ਜਿਸ ਵਿਚ ਕੋਈ ਵੀ ਆਈ.ਸੀ.ਯੂ. ਵਿਚ ਵਿੱਚ ਦਾਖਲ ਨਹੀਂ ਹੈ।ਮੰਤਰਾਲੇ ਦੇ ਅਨੁਸਾਰ ਨਿਊਜ਼ੀਲੈਂਡ ਵਿਚ ਕੋਵਿਡ-19 ਦੇ 18,460 ਮਾਮਲਿਆਂ ਦੀ ਪੁਸ਼ਟੀ ਹੋਈ ਹੈ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ-19: ਨਿਊਜ਼ੀਲੈਂਡ ''ਚ ਸੰਸਦ ਮੈਦਾਨ ''ਚ ਪ੍ਰਦਰਸ਼ਨ ਕਰ ਰਹੇ ਲੋਕ ਗ੍ਰਿਫ਼ਤਾਰ
ਅਮਰੀਕਾ ਦਾ ਵੱਡਾ ਕਦਮ, ਟੀਕਾਕਰਨ ਨਾ ਕਰਾਉਣ ਵਾਲੇ ਅਮਰੀਕੀ ਨੇਵੀ ਦੇ 240 ਕਰਮਚਾਰੀ ਬਰਖਾਸਤ
NEXT STORY