ਕਾਠਮੰਡੂ-ਨੇਪਾਲ 'ਚ ਵੀਰਵਾਰ ਨੂੰ ਕੋਵਿਡ-19 ਦੇ 3260 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਕੁੱਲ ਇਨਫੈਕਟਿਡਾਂ ਦੀ ਗਿਣਤੀ ਵਧ ਕੇ 7,98,651 ਹੋ ਗਈ ਜਦਕਿ 32 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 10,212 'ਤੇ ਪਹੁੰਚ ਗਈ। ਨੇਪਾਲ ਦੇ ਸਿਹਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਮੁਤਾਬਕ ਬੀਤੇ 24 ਘੰਟਿਆਂ 'ਚ 10,806 ਨਮੂਨਿਆਂ ਦੀ ਆਰ.ਟੀ.-ਪੀ.ਸੀ.ਆਰ. ਜਾਂਚ ਕੀਤੀ ਗਈ ਜਦਕਿ 4656 ਨਮੂਨਿਆਂ ਦੀ ਰੈਪਿਡ ਐਂਟੀਜਨ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ :ਇੰਡੀਆਨਾਪੋਲਿਸ 'ਚ ਗੋਲੀਬਾਰੀ ਦੌਰਾਨ ਪੁਲਸ ਅਧਿਕਾਰੀ ਸਮੇਤ ਤਿੰਨ ਜ਼ਖਮੀ, ਸ਼ੱਕੀ ਦੀ ਮੌਤ
ਨੇਪਾਲ 'ਚ ਹੁਣ ਤੱਕ 6,77,377 ਲੋਕ ਇਸ ਜਾਨਲੇਵਾ ਵਾਇਰਸ ਦੇ ਇਨਫੈਕਸ਼ਨ ਨੂੰ ਹਰਾ ਚੁੱਕੇ ਹਨ। ਇਸ ਦਰਮਿਆਨ, ਪਾਕਿਸਤਾਨ ਨੇ ਇਕ ਕਰੋੜ 90 ਲੱਖ ਨੇਪਾਲੀ ਰੂਪਏ ਦੇ ਮੈਡੀਕਲ ਉਪਕਰਣ ਅਤੇ ਸਮਗੱਰੀ ਉਪਲੱਬਧ ਕਰਵਾਈ ਹੈ। ਨੇਪਾਲ 'ਚ ਪਾਕਿਸਤਾਨ ਦੇ ਰਾਜਦੂਤ ਅਦਨਾਨ ਜਾਵੇਦ ਨੇ ਸਿਹਤ ਮੰਤਰਾਲਾ ਦੇ ਸਕੱਤਰ ਡਾ. ਰੋਸ਼ਨ ਪੋਖਾਰੇਲ ਨੂੰ ਇਹ ਮੈਡੀਕਲ ਸੰਬੰਧੀ ਉਪਕਰਣ ਅਤੇ ਸਮੱਗਰੀ ਸੌਂਪੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸ਼ਿਕਾਗੋ ਪੁਲਸ ਦੇ ਸਲਾਨਾ ਬਜਟ 'ਚ ਕੀਤਾ ਜਾਵੇਗਾ ਵਾਧਾ
NEXT STORY