ਇਸਲਾਮਾਬਾਦ (ਵਾਰਤਾ)- ਪਾਕਿਸਤਾਨ ਦੇ ਸਿਆਲਕੋਟ ‘ਚ ਸ਼੍ਰੀਲੰਕਾਈ ਨਾਗਰਿਕ ਦੇ ਕਤਲ ਦੇ ਮਾਮਲੇ ‘ਚ ਪੁਲਸ ਨੇ 33 ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਸ਼ੱਕੀਆਂ ਨੂੰ ਸ਼ੁੱਕਰਵਾਰ ਨੂੰ ਅੱਤਵਾਦ ਵਿਰੋਧੀ ਅਦਾਲਤ, ਗੁਜਰਾਂਵਾਲਾ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 85 ਦੇ ਕਰੀਬ ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ 52 ਵਿਅਕਤੀਆਂ ਨੂੰ ਅਦਾਲਤ ਤੋਂ ਰਿਮਾਂਡ 'ਤੇ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਇਸਲਾਮਾਬਾਦ 'ਚ ਤਿੰਨ ਦਿਨਾਂ ਲਈ ਮੋਬਾਈਲ ਸੇਵਾਵਾਂ ਮੁਅੱਤਲ
ਗੌਰਤਲਬ ਹੈ ਕਿ ਸ਼੍ਰੀਲੰਕਾਈ ਨਾਗਰਿਕ ਪ੍ਰਿਅੰਤਾ ਕੁਮਾਰਾ ਦਿਆਵਦਾਨਾ ਸਿਆਲਕੋਟ ਦੀ ਇੱਕ ਫੈਕਟਰੀ ਦਾ ਮੈਨੇਜਰ ਸੀ। 3 ਦਸੰਬਰ ਨੂੰ, ਉਸ ਨੂੰ ਫੈਕਟਰੀ ਕਰਮਚਾਰੀਆਂ ਸਮੇਤ ਸੈਂਕੜੇ ਪ੍ਰਦਰਸ਼ਨਕਾਰੀਆਂ ਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਅਤੇ ਬਾਅਦ ਵਿਚ ਉਸ ਦੀ ਲਾਸ਼ ਨੂੰ ਸੜਕ 'ਤੇ ਸਾੜ ਦਿੱਤਾ। ਪਾਕਿਸਤਾਨ ਅਤੇ ਦੁਨੀਆ ਭਰ ਦੀਆਂ ਸਿਆਸੀ ਸ਼ਖਸੀਅਤਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਇਸ ਬੇਰਹਿਮੀ ਨਾਲ ਕਤਲ ਦੀ ਸਖ਼ਤ ਨਿੰਦਾ ਕੀਤੀ ਗਈ ਸੀ।
ਅਮਰੀਕੀ ਪਾਬੰਦੀਆਂ ’ਤੇ ਭੜਕੇ ਚੀਨ ਨੇ ਦਿੱਤੀ ਚਿਤਾਵਨੀ, ਕਿਹਾ-ਤੁਰੰਤ ਸੁਧਾਰੋ ਆਪਣੀਆਂ ਗ਼ਲਤੀਆਂ
NEXT STORY