ਕਾਹਿਰਾ-ਲੀਬੀਆ ਦੇ ਤੱਟ 'ਤੇ ਪ੍ਰਵਾਸੀਆਂ ਦੀ ਕਿਸ਼ਤੀ ਪਲਟਣ ਕਾਰਨ ਘਟੋ-ਘੱਟ 35 ਲੋਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਸੰਯੁਕਤ ਰਾਸ਼ਟਰ ਪ੍ਰਵਾਸ ਏਜੰਸੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਨੇ ਕਿਹਾ ਕਿ ਦੁਰਘਟਨਾ ਸ਼ੁੱਕਰਵਾਰ ਨੂੰ ਪੱਛਮੀ ਲੀਬੀਆ ਦੇ ਸਬ੍ਰਤ ਸ਼ਹਿਰ ਦੇ ਤੱਟ 'ਤੇ ਹੋਈ ਜਿਥੋਂ ਮੁੱਖ ਤੌਰ 'ਤੇ ਅਫਰੀਕੀ ਪ੍ਰਵਾਸ ਜਾਨ ਨੂੰ ਖਤਰੇ 'ਚ ਪਾ ਕੇ ਭੂਮੱਧ ਸਾਗਰ ਪਾਰ ਕਰਦੇ ਹਨ।
ਇਹ ਵੀ ਪੜ੍ਹੋ : ਕੱਲ ਤੋਂ 7 ਦਿਨਾ ਦੌਰੇ ’ਤੇ ਭਾਰਤ ਆਉਣਗੇ ਮਾਰੀਸ਼ਸ ਦੇ PM ਪ੍ਰਵਿੰਦ
ਏਜੰਸੀ ਨੇ ਕਿਹਾ ਕਿ 6 ਪ੍ਰਵਾਸੀਆਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ ਜਦਕਿ 29 ਹੋਰ ਲਾਪਤਾ ਹਨ ਅਤੇ ਉਨ੍ਹਾਂ ਦੀ ਮੌਤ ਹੋਣ ਦਾ ਖ਼ਦਸ਼ਾ ਹੈ। ਕਿਸ਼ਤੀ ਪਲਟਣ ਦਾ ਕਾਰਨ ਅਜੇ ਪਤਾ ਨਹੀਂ ਚੱਲ ਪਾਇਆ ਹੈ।
ਇਹ ਵੀ ਪੜ੍ਹੋ : ਨੇਪਾਲ ਨੇ ਅਮਰੀਕਾ ਤੋਂ 65.9 ਕਰੋੜ ਅਮਰੀਕੀ ਡਾਲਰ ਦੀ ਗ੍ਰਾਂਟ ਕੀਤੀ ਸਵੀਕਾਰ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕੱਲ ਤੋਂ 7 ਦਿਨਾ ਦੌਰੇ ’ਤੇ ਭਾਰਤ ਆਉਣਗੇ ਮਾਰੀਸ਼ਸ ਦੇ PM ਪ੍ਰਵਿੰਦ
NEXT STORY