ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ 'ਚ ਕੋਰੋਨਾ ਵਾਇਰਸ ਦੀ ਲਾਗ ਨੂੰ ਰੋਕਣ ਤੇ ਲੋਕਾਂ ਨੂੰ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਲਈ ਵੈਕਸੀਨ ਮੁਹਿੰਮ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕੀ ਏਜੰਸੀ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸਨ (ਸੀ. ਡੀ. ਸੀ.) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਮਰੀਕਾ ਨੇ ਵੀਰਵਾਰ ਸਵੇਰ ਤੱਕ ਕੋਵਿਡ-19 ਟੀਕਿਆਂ ਦੀਆਂ ਤਕਰੀਬਨ 372,116,617 ਖੁਰਾਕਾਂ ਲਗਾਈਆਂ ਹਨ, ਜਦਕਿ ਲਗਭਗ 445,672,595 ਖੁਰਾਕਾਂ ਵੰਡੀਆਂ ਵੰਡੀਆਂ ਹਨ। ਇਹ ਅੰਕੜੇ 1 ਸਤੰਬਰ ਦੇ ਅੰਕੜਿਆਂ ਨਾਲੋਂ ਅੱਗੇ ਵਧੇ ਹਨ ਜਦੋਂ 371,280,129 ਖੁਰਾਕਾਂ ਲੱਗੀਆਂ ਅਤੇ 443,741,705 ਖੁਰਾਕਾਂ ਵੰਡੀਆਂ ਹੋਈਆਂ ਦਰਜ ਸਨ।
ਇਹ ਖ਼ਬਰ ਪੜ੍ਹੋ- IND v ENG : ਉਮੇਸ਼ ਦੀ ਸ਼ਾਨਦਾਰ ਵਾਪਸੀ, ਰੂਟ ਨੂੰ ਕੀਤਾ ਕਲੀਨ ਬੋਲਡ (ਵੀਡੀਓ)
ਸੀ. ਡੀ. ਸੀ. ਅਨੁਸਾਰ ਇਹਨਾਂ ਖੁਰਾਕਾਂ ਵਿੱਚੋਂ ਵੀਰਵਾਰ ਸਵੇਰ ਅਨੁਸਾਰ ਤਕਰੀਬਨ 205,911,640 ਲੋਕਾਂ ਨੂੰ ਘੱਟੋ ਘੱਟ ਇੱਕ ਖੁਰਾਕ ਮਿਲੀ ਹੈ ਅਤੇ 174,973,937 ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਗਿਆ ਹੈ। ਇਨ੍ਹਾਂ ਖੁਰਾਕਾਂ 'ਚ ਮੋਡਰਨਾ ਤੇ ਫਾਈਜ਼ਰ/ਬਾਇਓਨਟੈਕ ਦੇ ਦੋ-ਖੁਰਾਕਾਂ ਵਾਲੇ ਟੀਕੇ ਅਤੇ ਨਾਲ ਹੀ ਜੌਹਨਸਨ ਐਂਡ ਜੌਹਨਸਨ ਦੀ ਇੱਕ ਖੁਰਾਕ ਵਾਲੀ ਵੈਕਸੀਨ ਵੀ ਸ਼ਾਮਲ ਹੈ। ਇਸਦੇ ਇਲਾਵਾ 13 ਅਗਸਤ ਤੋਂ ਤਕਰੀਬਨ 1.15 ਮਿਲੀਅਨ ਕਮਜੋਰ ਇਮੀਊਨਿਟੀ ਵਾਲੇ ਲੋਕਾਂ ਨੂੰ ਫਾਈਜ਼ਰ ਜਾਂ ਮੋਡਰਨਾ ਟੀਕੇ ਦੀ ਇੱਕ ਵਾਧੂ ਬੂਸਟਰ ਖੁਰਾਕ ਵੀ ਦਿੱਤੀ ਗਈ ਹੈ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ: ਇਮਾਰਤ ਨਾਲ ਟਕਰਾਇਆ ਛੋਟਾ ਜਹਾਜ਼, ਹੋਈਆਂ 4 ਮੌਤਾਂ
NEXT STORY