ਜੈਨੇਵਾ— ਪ੍ਰੈੱਸ ਪ੍ਰਤੀਕ ਮੁਹਿੰਮ (ਪੀ.ਈ.ਸੀ.) ਦੀ ਇਕ ਰਿਪੋਰਟ ਮੁਤਾਬਕ ਇਸ ਸਾਲ ਜਨਵਰੀ ਤੋਂ ਜੂਨ ਦੌਰਾਨ 20 ਦੇਸ਼ਾਂ 'ਚ ਕੁੱਲ 38 ਪੱਤਰਕਾਰਾਂ ਦਾ ਕਤਲ ਹੋਇਆ ਹੈ। ਸਵਿਟਜ਼ਰਲੈਂਡ ਦੇ ਜੈਨੇਵਾ ਸ਼ਹਿਰ 'ਚ ਸਥਿਤ ਪੀ. ਈ. ਸੀ. ਦੇ ਅੰਕੜਿਆਂ ਮੁਤਾਬਕ ਪੱਤਰਕਾਰਾਂ ਖਿਲਾਫ ਹਿੰਸਾ ਦੇ ਮਾਮਲਿਆਂ 'ਚ 42 ਫੀਸਦੀ ਦੀ ਕਮੀ ਆਈ ਹੈ। ਪੀ. ਈ. ਸੀ. ਨੇ ਇਸ ਨੂੰ ਪ੍ਰੈੱਸ ਲਈ ਸਕਾਰਾਤਮਕ ਸੰਕੇਤ ਕਰਾਰ ਦਿੰਦੇ ਹੋਏ ਮੈਕਸੀਕੋ ਅਤੇ ਅਫਗਾਨਿਸਤਾਨ 'ਚ ਪੱਤਰਕਾਰਾਂ ਖਿਲਾਫ ਲਗਾਤਾਰ ਜਾਰੀ ਹਿੰਸਾ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਗਈ ਹੈ।
ਇਨ੍ਹਾਂ 6 ਮਹੀਨਿਆਂ ਦੌਰਾਨ ਮੈਕਸੀਕੋ 'ਚ 9 ਪੱਤਰਕਾਰਾਂ ਦਾ ਕਤਲ ਕਰ ਦਿੱਤਾ ਗਿਆ ਜਦਕਿ ਅਫਗਾਨਿਸਤਾਨ 'ਚ 6 ਪੱਤਰਕਾਰਾਂ ਨੂੰ ਆਪਣੀ ਜਾਨ ਗੁਆਣੀ ਪਈ। ਅਫਗਾਨਿਸਤਾਨ 'ਚ ਪੱਤਰਕਾਰਾਂ ਖਿਲਾਫ ਹਿੰਸਾ ਲਈ ਵੱਖ-ਵੱਖ ਅੱਤਵਾਦੀ ਸੰਗਠਨ ਜਦਕਿ ਮੈਕਸੀਕੋ 'ਚ ਅਪਰਾਧਿਕ ਗੁੱਟ ਮੁੱਖ ਰੂਪ ਨਾਲ ਜ਼ਿੰਮੇਵਾਰ ਹਨ।
ਦੁਬਈ ਦੇ ਸ਼ੇਖ ਨੇ ਪਤਨੀ ਦੀ ਬੇਵਫਾਈ ਦੇ ਗਮ 'ਚ ਲਿਖੀ ਦਰਦ ਭਰੀ ਕਵਿਤਾ
NEXT STORY