ਬੋਗੋਟਾ (ਵਾਰਤਾ)- ਲਾਤੀਨੀ ਅਮਰੀਕੀ ਦੇਸ਼ ਕੋਲੰਬੀਆ ਦੇ ਐਂਟੀਓਕੀਆ ਸੂਬੇ ਦੇ ਕਾਰਮਾਂਟਾ ਸ਼ਹਿਰ ਵਿਚ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋਣ ਕਾਰਨ 4 ਪੁਲਸ ਮੁਲਾਜ਼ਮਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਹਾਦਸੇ 'ਚ 4 ਪੁਲਸ ਮੁਲਾਜ਼ਮਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਗੁਰਪਤਵੰਤ ਸਿੰਘ ਪੰਨੂ ਦੇ ਸ਼ੁਰੂ ਹੋਣ ਵਾਲੇ ਨੇ ਮਾੜੇ ਦਿਨ, ਅਮਰੀਕਾ ਨੇ ਪੰਨੂ ਨੂੰ ਆਪਣੀ ਹੱਦ ’ਚ ਰਹਿਣ ਲਈ ਕਿਹਾ
ਰਾਸ਼ਟਰੀ ਪੁਲਸ ਮੁਖੀ ਜਨਰਲ ਵਿਲੀਅਮ ਰੇਨੇ ਸਲਾਮਾਂਕਾ ਅਤੇ ਰੱਖਿਆ ਮੰਤਰੀ ਇਵਾਨ ਵੇਲਾਸਕੁਏਜ਼ ਨੇ ਇੱਕ ਸੰਯੁਕਤ ਪੱਤਰਕਾਰ ਸੰਮੇਲਨ ਵਿੱਚ ਕਿਹਾ, “ਹੈਲੀਕਾਪਟਰ ਕਾਕੇਸ਼ੀਆ-ਮੇਡੇਲਿਨ-ਤੁਲੁਆ ਮਾਰਗ ਨੂੰ ਕਵਰ ਕਰ ਰਿਹਾ ਸੀ। ਇਸ ਦੌਰਾਨ ਇਹ ਰਡਾਰ ਤੋਂ ਗਾਇਬ ਹੋ ਗਿਆ।'' ਸਲਮਾਂਕਾ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਰਾਸ਼ਟਰਪਤੀ ਗੁਸਤਾਵੋ ਪੈਟਰੋ ਨੇ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਪਰਿਵਾਰ ਪ੍ਰਤੀ ਦਿਲੀ ਹਮਦਰਦੀ ਪ੍ਰਗਟ ਕੀਤੀ ਹੈ। ਪੈਟਰੋ ਨੇ ਸੋਸ਼ਲ ਮੀਡੀਆ 'ਐਕਸ' 'ਤੇ ਕਿਹਾ, "ਇਸ ਹਾਦਸੇ ਵਿੱਚ ਮਾਰੇ ਗਏ ਪੁਲਸ ਮੁਲਾਜ਼ਮਾਂ ਦੇ ਪਰਿਵਾਰਾਂ ਨਾਲ ਮੇਰੀ ਦਿਲੀ ਹਮਦਰਦੀ ਹੈ।"
ਇਹ ਵੀ ਪੜ੍ਹੋ : ਲਹਿੰਦੇ ਪੰਜਾਬ 'ਚ ਇਸ ਬੀਮਾਰੀ ਨੇ ਲਈ 5 ਹੋਰ ਬੱਚਿਆਂ ਦੀ ਜਾਨ, ਹੁਣ ਤੱਕ ਹੋ ਚੁੱਕੀ ਹੈ 410 ਬੱਚਿਆਂ ਦੀ ਮੌਤ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਸਿੰਗਾਪੁਰ: ਭਾਰਤੀ ਮੂਲ ਦੇ ਸਾਬਕਾ ਜੇਲ੍ਹ ਅਧਿਕਾਰੀ ਨੂੰ ਕੈਦੀ ਤੋਂ ਰਿਸ਼ਵਤ ਲੈਣ ਦੀ ਕੋਸ਼ਿਸ਼ ਦੇ ਦੋਸ਼ 'ਚ ਹੋਈ ਜੇਲ੍ਹ
NEXT STORY