ਵਾਸ਼ਿੰਗਟਨ (ਏ.ਐੱਨ.ਆਈ.): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੇ ਸਲਾਹਕਾਰ ਕਮਿਸ਼ਨ 'ਚ ਚਾਰ ਭਾਰਤੀ-ਅਮਰੀਕੀ ਅਜੈ ਜੈਨ ਭੂਟੋਰੀਆ, ਕਮਲ ਕਲਸੀ, ਸੋਨਲ ਸ਼ਾਹ ਅਤੇ ਸਮਿਤਾ ਸ਼ਾਹ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਕਮਿਸ਼ਨ ਵਿੱਚ ਕੁੱਲ 23 ਆਗੂ ਹਨ। ਇਹ ਕਮਿਸ਼ਨ ਏਸ਼ੀਆਈ ਅਮਰੀਕੀ, ਹਵਾਈ ਨਿਵਾਸ, ਅਤੇ ਪੈਸੀਫਿਕ ਟਾਪੂਆਂ (AANHPI ਕਮਿਊਨਿਟੀ) ਦੇ ਲੋਕਾਂ ਲਈ ਕੰਮ ਕਰੇਗਾ।
ਚਾਰੇ ਨੇਤਾ ਆਪਣੇ ਖੇਤਰਾਂ ਵਿਚ ਮਾਹਰ
ਸਿਲੀਕਾਨ ਵੈਲੀ ਦੇ ਤਕਨਾਲੋਜੀ ਕਾਰਜਕਾਰੀ, ਕਮਿਊਨਿਟੀ ਲੀਡਰ, ਸਪੀਕਰ ਅਜੈ ਜੈਨ ਭੁਟੋਰੀਆ, ਬਾਈਡੇਨ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਚੱਲੀ ਮੁਹਿੰਮ ਦੇ ਪਹਿਲੇ ਦੇਨ ਤੋਂ ਹੀ ਉਹਨਾਂ ਦੇ ਮਜ਼ਬੂਤ ਸਮਰਥਕਾਂ ਵਿਚੋਂ ਇਕ ਹਨ। ਉਹ ਛੋਟੇ ਉਦਯੋਗਾਂ, ਸਿੱਖਿਆ ਖੇਤਰ ਵਿਚ ਮੌਕੇ, ਇਮੀਗ੍ਰੇਸ਼ਨ ਮਾਮਲਿਆਂ, ਤਕਨੀਕੀ ਤਰੱਕੀ ਆਦਿ ਵਰਗੇ ਖੇਤਰਾਂ ਵਿੱਚ AAPI ਅਤੇ ਦੱਖਣੀ ਏਸ਼ੀਆਈ ਭਾਈਚਾਰਿਆਂ ਲਈ ਇੱਕ ਵਕੀਲ ਹਨ। ਨਿਊ ਜਰਸੀ ਦੇ ਇੱਕ ਐਮਰਜੈਂਸੀ ਮੈਡੀਸਨ ਫਿਜ਼ੀਸ਼ੀਅਨ ਕਮਲ ਕਲਸੀ ਨੇ 20 ਸਾਲਾਂ ਤੱਕ ਫ਼ੌਜ ਲਈ ਕੰਮ ਕੀਤਾ। ਇਸ ਲਈ ਉਹਨਾਂ ਨੂੰ ਕਾਂਸੀ ਸਟਾਰ ਮੈਡਲ ਦਾ ਸਨਮਾਨ ਵੀ ਮਿਲ ਚੁੱਕਾ ਹੈ।
TAAF ਦੀ ਪ੍ਰਧਾਨ ਹੈ ਸੋਨਲ ਸ਼ਾਹ
ਸੋਨਲ ਸ਼ਾਹ ਏਸ਼ੀਆਈ ਅਮਰੀਕੀ ਫਾਊਂਡੇਸ਼ਨ (TAAF) ਦੀ ਪ੍ਰਧਾਨ ਹਨ। ਉਹਨਾਂ ਨੇ ਹੀ ਇਸ ਫਾਊਂਡੇਸ਼ਨ ਦੀ ਸਥਾਪਨਾ AANHPI ਭਾਈਚਾਰਿਆਂ ਲਈ ਕੀਤੀ ਸੀ। ਸਮਿਤਾ ਐਨ ਸ਼ਾਹ ਇੱਕ ਇੰਜੀਨੀਅਰ, ਉਦਯੋਗਪਤੀ ਅਤੇ ਸ਼ਿਕਾਗੋ ਦੇ SPAAN ਟੈਕ ਦੀ ਸੀ.ਈ.ਓ. ਹਨ। ਉਹਨਾਂ ਨੂੰ ਹਵਾਬਾਜ਼ੀ, ਆਵਾਜਾਈ ਸਮੇਤ ਜਨਤਕ ਅਤੇ ਨਿੱਜੀ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਵਿੱਚ ਮੁਹਾਰਤ ਹਾਸਲ ਹੈ।
ਪੜ੍ਹੋ ਇਹ ਅਹਿਮ ਖਬਰ- ਅਹਿਮ ਖ਼ਬਰ : ਅਗਲੇ ਸਾਲ 4 ਲੱਖ ਤੋਂ ਵਧੇਰੇ ਪ੍ਰਵਾਸੀਆਂ ਲਈ ਆਪਣੀ ਸਰਹੱਦ ਖੋਲ੍ਹੇਗਾ ਕੈਨੇਡਾ
ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੇਸ਼ ਦੀ 320 ਮਿਲੀਅਨ ਆਬਾਦੀ ਦਾ 1.5 ਫੀਸਦੀ ਵੀ ਨਹੀਂ ਹਨ। ਇਸ ਦੇ ਬਾਵਜੂਦ ਉਨ੍ਹਾਂ ਦੀ ਗਿਣਤੀ ਅਮਰੀਕਾ ਦੇ ਸਫਲ ਅਤੇ ਸਫਲ ਭਾਈਚਾਰਿਆਂ ਵਿੱਚ ਕੀਤੀ ਜਾਂਦੀ ਹੈ। 2015 ਵਿੱਚ, ਪ੍ਰਤੀ ਵਿਅਕਤੀ ਔਸਤ ਆਮਦਨ 100,000 ਡਾਲਰ ਸੀ, ਜੋ ਰਾਸ਼ਟਰੀ ਔਸਤ ਦੇ ਦੁੱਗਣੇ ਤੋਂ ਥੋੜ੍ਹੀ ਘੱਟ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬ੍ਰਿਟੇਨ ’ਚ ਓਮੀਕਰੋਨ ਨਾਲ 12 ਦੀ ਮੌਤ, ਕ੍ਰਿਸਮਸ ’ਤੇ ਲਾਕਡਾਊਨ ਲਗਾਉਣ ਦੀ ਤਿਆਰੀ ’ਚ ਸਰਕਾਰ
NEXT STORY