ਮੋਗਾਦਿਸ਼ੂ—ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ’ਚ ਬਾਰੂਦੀ ਸੁਰੰਗ ’ਚ ਧਮਾਕਾ ਹੋਣ ਕਾਰਣ ਇਕ ਸੀਨੀਅਰ ਅਧਿਕਾਰੀ ਸਮੇਤ ਚਾਰ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖਮੀ ਹੋ ਗਏ। ਡਾਲਸਨ ਐੱਫ.ਐੱਮ. ਸਟੇਸ਼ਨ ਨੇ ਮੰਗਲਵਾਰ ਨੂੰ ਇਹ ਜਾਣਕਾਰ ਦਿੱਤੀ।
ਇਹ ਵੀ ਪੜ੍ਹੋ -ਪਾਕਿ ’ਚ ਮੰਦਰ ਨੂੰ ਨੁਕਸਾਨ ਪਹੁੰਚਾਉਣ ਕਾਰਣ ਵਧਾਈ ਗਈ ਸੁਰੱਖਿਆ
ਰੇਡੀਓ ਸਟੇਸ਼ਨ ਮੁਤਾਬਕ ਇਸ ਧਮਾਕੇ ’ਚ ਰਾਗਸਬੇਲ ’ਚ ਸੁਰੱਖਿਆ ਅਤੇ ਰਾਜਨੀਤੀ ਮਾਮਲਿਆਂ ਦੇ ਡਿਪਟੀ ਕਮਿਸ਼ਨਰ ਅਬਦੀਰਸ਼ੀਦ ਦੁਬਾਦ ਵੀ ਮਾਰੇ ਗਏ ਲੋਕਾਂ ’ਚ ਸ਼ਾਮਲ ਹਨ। ਸਥਾਨਕ ਹਸਪਤਾਲ ਦੇ ਡਾਇਰੈਕਟਰ ਮੁਤਾਬਕ ਇਸ ਧਮਾਕੇ ’ਚ 6 ਹੋਰ ਲੋਕ ਜ਼ਖਮੀ ਹੋ ਗਏ। ਸਮਾਚਾਰ ਆਊਟਲੇਟ ਨੇ ਕਿਹਾ ਕਿ ਕੱਟੜਪੰਥੀ ਇਸਲਾਮੀ ਸਮੂਹ ਅਲ-ਸ਼ਬਾਬ ਨੇ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ -ਟਰੰਪ ਨੇ ਯੂਰਪ ਤੇ ਬ੍ਰਾਜ਼ੀਲ 'ਤੇ ਲੱਗੀ ਯਾਤਰਾ ਪਾਬੰਦੀ ਹਟਾਈ, ਬਾਈਡੇਨ ਨੇ ਕਿਹਾ-ਜਾਰੀ ਰਹੇਗੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਪਾਕਿ ’ਚ ਮੰਦਰ ਨੂੰ ਨੁਕਸਾਨ ਪਹੁੰਚਾਉਣ ਕਾਰਣ ਵਧਾਈ ਗਈ ਸੁਰੱਖਿਆ
NEXT STORY