ਓਕਲਾਹੋਮਾ/ਅਮਰੀਕਾ (ਏਜੰਸੀ)- ਓਕਲਾਹੋਮਾ ਦੇ ਟੁਲਸਾ ਸ਼ਹਿਰ ਵਿਚ ਹਸਪਤਾਲ 'ਸੈਂਟ ਫ੍ਰਾਂਸਿਸ ਹੈਲਥ ਸਿਸਟਮ' ਦੀ ਇਕ ਇਮਾਰਤ ਵਿਚ ਬੁੱਧਵਾਰ ਨੂੰ ਗੋਲੀਬਾਰੀ ਵਿਚ ਹਮਲਾਵਰ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਉਪ ਮੁਖੀ ਜੋਨਾਥਨ ਬਰੂਕਸ ਨੇ ਮ੍ਰਿਤਕਾਂ ਦੀ ਸੰਖਿਆ ਦੀ ਪੁਸ਼ਟੀ ਕੀਤੀ ਅਤੇ ਦੱਸਿਆ ਕਿ ਹਮਲਾਵਰ ਵੀ ਮਾਰਿਆ ਗਿਆ ਹੈ। ਹਮਲਾਵਰ ਕਿਵੇਂ ਮਾਰਿਆ ਗਿਆ ਇਸ ਦੀ ਅਜੇ ਜਾਣਕਾਰੀ ਨਹੀਂ ਮਿਲ ਸਕੀ ਹੈ।
ਇਹ ਵੀ ਪੜ੍ਹੋ: ਤੰਬਾਕੂ ਉਤਪਾਦਾਂ ਕਾਰਨ ਫੈਲੀ ਗੰਦਗੀ ਨੂੰ ਸਾਫ਼ ਕਰਨ ਲਈ ਭਾਰਤ ਨੂੰ ਖ਼ਰਚ ਕਰਨੇ ਪੈਣਗੇ 76.6 ਕਰੋੜ ਡਾਲਰ : WHO

ਪੁਲਸ ਨੇ ਸ਼ਾਮ 6 ਵਜੇ ਤੋਂ ਕੁੱਝ ਸਮਾਂ ਪਹਿਲਾਂ ਫੇਸਬੁੱਕ 'ਤੇ ਦੱਸਿਆ, 'ਅਧਿਕਾਰੀ ਇਮਾਰਤ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲੈ ਰਹੈ ਹਨ। ਸਾਨੂੰ ਪਤਾ ਲੱਗਾ ਹੈ ਕਿ ਕਈ ਲੋਕ ਜ਼ਖ਼ਮੀ ਹੋਏ ਹਨ ਅਤੇ ਕਈ ਮਾਰੇ ਗਏ ਹਨ।' ਪੁਲਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਅਜੇ ਉਹ ਮ੍ਰਿਤਕਾਂ ਦੀ ਪਛਾਣ ਉਜਾਗਰ ਨਹੀਂ ਕਰ ਸਕਦੇ। ਸੈਂਟ ਫ੍ਰਾਂਸਿਸ ਹੈਲਥ ਸਿਸਟਮ ਨੇ ਨਤਾਲੀ ਮੈਡੀਕਲ ਇਮਾਰਤ ਵਿਚ ਹੋਈ ਗੋਲੀਬਾਰੀ ਦੇ ਬਾਅਦ ਬੁੱਧਵਾਰ ਨੂੰ ਆਪਣਾ ਕੰਪਲੈਕਸ ਬੰਦ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਮੰਕੀਪਾਕਸ ਦੇ ਪ੍ਰਸਾਰ ਨੂੰ ਲੈ ਕੇ WHO ਦਾ ਅਹਿਮ ਬਿਆਨ, ਇਸ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ

ਮੂਸੇਵਾਲਾ ਦੀ ਮੌਤ 'ਤੇ ਪਾਕਿਸਤਾਨ 'ਚ ਵੀ ਸੋਗ ਦੀ ਲਹਿਰ, ਇਸ ਸਾਲ ਲਾਹੌਰ ਜਾਣ ਦਾ ਕੀਤਾ ਸੀ ਵਾਅਦਾ
NEXT STORY