ਸਿਓਲ - ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਦੇ ਸੈਮਸੰਗ ਮੈਡੀਕਲ ਕੇਂਦਰ ਵਿਚ 4 ਨਰਸਾਂ ਦੇ ਕੋਰੋਨਾਵਾਇਰਸ ਮਹਾਮਾਰੀ ਤੋਂ ਪੀੜਤ ਹੋਣ ਨਾਲ ਸ਼ਹਿਰ ਵਿਚ ਨਵੇਂ ਕਲਸਟਰ ਬਣਨ ਦਾ ਸ਼ੱਕ ਹੈ। ਦੱਖਣੀ ਕੋਰੀਆ ਦੀ ਮੀਡੀਆ ਨੇ ਅਧਿਕਾਰੀਆਂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਯੋਨਹਾਪ ਮੁਤਾਬਕ ਇਹ ਪਹਿਲਾ ਮਾਮਲਾ ਹੈ ਜਦ ਦੇਸ਼ ਦੇ 5 ਪ੍ਰਮੁੱਖ ਆਮ ਹਸਪਤਾਲਾਂ ਵਿਚੋਂ ਇਕ ਨੇ ਆਪਣੇ ਕਰਮਚਾਰੀਆਂ ਨੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਜਾਣਕਾਰੀ ਦਿੱਤੀ ਹੈ।
ਹਸਪਤਾਲ ਨੇ ਆਪਣੇ ਮੁੱਖ ਭਵਨ ਵਿਚ ਪਹਿਲਾਂ ਤੋਂ ਹੀ 25 ਸੰਚਾਲਿਤ ਕਮਰੇ ਬੰਦ ਕਰ ਦਿੱਤੇ ਹਨ ਅਤੇ ਅਗਲੇ 3 ਦਿਨਾਂ ਲਈ ਨਵੇਂ ਮਰੀਜ਼ਾਂ ਦੇ ਪ੍ਰਵੇਸ਼ ਨੂੰ ਰੱਦ ਕਰ ਦਿੱਤਾ ਹੈ। ਪ੍ਰਭਾਵਿਤ ਨਰਸਾਂ ਦੇ ਸੰਪਰਕ ਵਿਚ ਆਉਣ ਵਾਲੇ 277 ਕਰਮਚਾਰੀਆਂ ਅਤੇ ਰੋਗੀਆਂ ਵਿਚੋਂ 265 ਦਾ ਕੋਰੋਨਾ ਟੈਸਟ ਕੀਤਾ ਗਿਆ। ਉਨ੍ਹਾਂ ਵਿਚੋਂ ਕਰੀਬ 100 ਦੇ ਨਤੀਜੇ ਆਉਣੇ ਬਾਕੀ ਹਨ ਅਤੇ ਬਾਕੀ 12 ਦਾ ਬਾਅਦ ਵਿਚ ਟੈਸਟ ਕੀਤਾ ਜਾਵੇਗਾ। ਕੋਰੀਆ ਵਿਚ ਮੰਗਲਵਾਰ ਨੂੰ ਕੋਰੋਨਾਵਾਇਰਸ ਦੇ 11,078 ਮਾਮਲੇ ਸਾਹਮਣੇ ਆਏ ਹਨ ਜਦਕਿ ਮ੍ਰਿਤਕਾਂ ਦੀ ਗਿਣਤੀ ਵਧ ਕੇ 263 ਹੋ ਚੁੱਕੀ ਹੈ।
ਪਾਕਿ ਨੇ ਜੰਮੂ-ਕਸ਼ਮੀਰ ਲਈ ਭਾਰਤ ਦੇ ਨਵੇਂ ਨਿਵਾਸ ਨਿਯਮਾਂ ਦੀ ਕੀਤੀ ਨਿੰਦਾ
NEXT STORY