ਇਸਲਾਮਾਬਾਦ (ਯੂ. ਐੱਨ. ਆਈ.): ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੀ ਲਾਗ ਦੇ 460 ਨਵੇਂ ਮਾਮਲੇ ਸਾਹਮਣੇ ਆਏ ਹਨ। ਨੈਸ਼ਨਲ ਕਮਾਂਡ ਐਂਡ ਆਪ੍ਰੇਸ਼ਨ ਸੈਂਟਰ (NCOC) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਐਨਸੀਓਸੀ ਨੇ ਦੱਸਿਆ ਕਿ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 12,80,822 ਹੋ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ-ਆਸਟ੍ਰੇਲੀਆ ਸਬੰਧ ਸਮੇਂ ਦੇ ਨਾਲ ਹੋਰ ਹੋਣਗੇ ਮਜ਼ਬੂਤ : ਸਕੌਟ ਮੌਰੀਸਨ
ਪਾਕਿਸਤਾਨ ਦਾ ਦੱਖਣੀ ਸਿੰਧ ਸੂਬਾ ਇਸ ਮਹਾਮਾਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ, ਜਿੱਥੇ ਕੋਰੋਨਾ ਸੰਕਰਮਣ ਦੇ ਕੁੱਲ 4,73,561 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਪੂਰਬੀ ਪੰਜਾਬ ਸੂਬੇ ਵਿੱਚ ਪੀੜਤਾਂ ਦੀ ਕੁੱਲ ਗਿਣਤੀ 4,42,561 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ 10 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 28,638 ਹੋ ਗਈ ਹੈ। ਪਾਕਿਸਤਾਨ ਵਿੱਚ ਅਜੇ ਵੀ 22,501 ਐਕਟਿਵ ਕੇਸ ਹਨ ਅਤੇ ਇਸ ਮਹਾਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 12,29,683 ਹੈ।
ਤਾਈਵਾਨ ਨੇ ਚੀਨ ਦੇ ਖ਼ਤਰੇ ਦਰਮਿਆਨ ਉੱਨਤ F-16V ਲੜਾਕੂ ਜਹਾਜ਼ ਕੀਤੇ ਤਾਇਨਾਤ
NEXT STORY