ਕਾਬੁਲ, (ਏ.ਐਨ.ਆਈ.): ਅਫਗਾਨਿਸਤਾਨ ਵਿਚ ਭਾਰੀ ਹੜ੍ਹ ਕਾਰਨ ਤਬਾਹੀ ਮਚੀ ਹੋਈ ਹੈ। ਹੜ੍ਹ ਕਾਰਨ ਦੇਸ਼ 'ਚ ਪਿਛਲੇ ਇਕ ਹਫ਼ਤੇ 'ਚ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 74 ਲੋਕ ਜ਼ਖਮੀ ਹੋਏ ਹਨ। ਉੱਥੇ 41 ਲੋਕ ਲਾਪਤਾ ਹਨ। ਇਹ ਜਾਣਕਾਰੀ ਤਾਲਿਬਾਨ ਦੀ ਅਗਵਾਈ ਵਾਲੇ ਕੁਦਰਤੀ ਆਫ਼ਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਸ਼ਫੀਉੱਲ੍ਹਾ ਰਹੀਮੀ ਨੇ ਦਿੱਤੀ।
ਇਨ੍ਹਾਂ ਖੇਤਰਾਂ ਵਿੱਚ ਹੜ੍ਹ ਦੀ ਮਾਰ
ਸ਼ਫੀਉੱਲ੍ਹਾ ਰਹੀਮੀ ਅਨੁਸਾਰ “ਮੈਦਾਨ ਵਾਰਦਕ, ਕਾਬੁਲ, ਕੁਨਾਰ, ਪਾਕਿਤਾ, ਖੋਸਤ, ਨੂਰਿਸਤਾਨ, ਨੰਗਰਹਾਰ, ਗਜ਼ਨੀ, ਪਕਤਿਕਾ ਅਤੇ ਹੇਲਮੰਡ ਵਿੱਚ ਹਾਲ ਹੀ ਵਿੱਚ ਆਏ ਹੜ੍ਹ ਕਾਰਨ ਘੱਟੋ-ਘੱਟ 47 ਲੋਕਾਂ ਦੀ ਮੌਤ ਹੋ ਗਈ ਅਤੇ 57 ਹੋਰ ਜ਼ਖਮੀ ਹੋਏ ਹਨ। ਜ਼ਿਕਰਯੋਗ ਹੈ ਕਿ ਇਹ ਦੇਸ਼ ਹੜ੍ਹ, ਭੁਚਾਲ, ਬਰਫ਼ਬਾਰੀ, ਜ਼ਮੀਨ ਖਿਸਕਣ ਅਤੇ ਸੋਕੇ ਸਮੇਤ ਕੁਦਰਤੀ ਆਫ਼ਤਾਂ ਲਈ ਸਭ ਤੋਂ ਕਮਜ਼ੋਰ ਦੇਸ਼ਾਂ ਵਿੱਚੋਂ ਇੱਕ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲੀ ਅਤੇ ਨਾਰਵੇਈ ਪਰਬਤਾਰੋਹੀਆਂ ਨੇ ਬਣਾਇਆ ਰਿਕਾਰਡ, 92 ਦਿਨਾਂ 'ਚ 14 ਚੋਟੀਆਂ ਕੀਤੀਆਂ ਸਰ
ਵਾਰਦਕ ਸੂਬੇ ਵਿੱਚ 32 ਲੋਕਾਂ ਦੀ ਮੌਤ
ਕੁਦਰਤੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਸੂਬਾਈ ਨਿਰਦੇਸ਼ਕ ਫੈਜ਼ੁੱਲਾ ਜਲਾਲੀ ਸਟੈਨਿਕਜ਼ਈ ਅਨੁਸਾਰ ਵਾਰਡਕ ਪ੍ਰਾਂਤ ਨੇ ਐਤਵਾਰ ਤੜਕੇ ਜਲਰੇਜ ਜ਼ਿਲ੍ਹੇ ਵਿੱਚ 23 ਸਮੇਤ 32 ਮੌਤਾਂ ਦੇ ਨਾਲ ਸਭ ਤੋਂ ਘਾਤਕ ਕੁਦਰਤੀ ਆਫ਼ਤ ਦਾ ਅਨੁਭਵ ਕੀਤਾ। ਖਾਮਾ ਪ੍ਰੈੱਸ ਮੁਤਾਬਕ ਅਧਿਕਾਰੀ ਨੇ ਦੱਸਿਆ ਕਿ ਮੌਤਾਂ ਤੋਂ ਇਲਾਵਾ ਹੜ੍ਹਾਂ ਨੇ 500 ਰਿਹਾਇਸ਼ੀ ਘਰ ਤਬਾਹ ਕਰ ਦਿੱਤੇ ਹਨ। ਸਈਦ ਹੇਕਮਤੁੱਲਾ ਸ਼ਮੀਮ ਨੇ ਬੁੱਧਵਾਰ ਨੂੰ ਦੱਸਿਆ ਕਿ ਪਰਵਾਨ ਸੂਬੇ 'ਚ ਮੰਗਲਵਾਰ ਨੂੰ ਹੜ੍ਹ ਕਾਰਨ ਘੱਟੋ-ਘੱਟ 9 ਲੋਕ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਪਿਛਲੇ ਹਫਤੇ ਟੋਲੋ ਨਿਊਜ਼ ਨੇ ਅਫਗਾਨਿਸਤਾਨ ਵਿਚ ਹੜ੍ਹ ਕਾਰਨ 31 ਲੋਕਾਂ ਦੀ ਮੌਤ, 74 ਜ਼ਖਮੀ ਅਤੇ 41 ਦੇ ਲਾਪਤਾ ਹੋਣ ਦੀ ਖਬਰ ਦਿੱਤੀ ਸੀ। ਰਹੀਮੀ ਨੇ ਦੱਸਿਆ ਕਿ ਇਸ ਦੌਰਾਨ 250 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤੇਜ਼ ਹਵਾਵਾਂ ਕਾਰਨ ਝੀਲ 'ਚ ਪਲਟੀ ਯਾਤਰੀਆਂ ਨਾਲ ਨੱਕੋ-ਨੱਕ ਭਰੀ ਕਿਸ਼ਤੀ, 26 ਲੋਕਾਂ ਦੀ ਮੌਤ
NEXT STORY