ਬੋਗੋਟਾ-ਦੱਖਣੀ-ਪੱਛਮੀ ਕੋਲੰਬੀਆ ਦੀ ਇਕ ਜੇਲ੍ਹ 'ਚ ਅੱਗ ਲੱਗਣ ਕਾਰਨ ਘਟੋ-ਘੱਟ 49 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦਰਜਨ ਤੋਂ ਜ਼ਿਆਦਾ ਲੋਕ ਝੁਲਸ ਗਏ। ਰਾਸ਼ਟਰੀ ਜੇਲ੍ਹ ਪ੍ਰਣਾਲੀ ਦੇ ਨਿਰਦੇਸ਼ਕ ਟਿਟੋ ਕੈਸਟੇਲਾਨੋਸ ਨੇ ਰੇਡੀਓ ਕਾਰਾਕੋਲ ਨੂੰ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਮਰਨ ਵਾਲੇ ਲੋਕਾਂ 'ਚ ਕਿੰਨੇ ਕੈਦੀ ਸਨ।
ਇਹ ਵੀ ਪੜ੍ਹੋ : EU ਰੈਗੂਲੇਟਰ ਮੰਕੀਪੌਕਸ ਤੋਂ ਬਚਾਅ ਲਈ ਚੇਚਕ ਦਾ ਟੀਕਾ ਦੇਣ 'ਤੇ ਕਰ ਰਿਹਾ ਵਿਚਾਰ
ਉਨ੍ਹਾਂ ਕਿਹਾ ਕਿ ਅੱਗ ਸੋਮਵਾਰ ਸਵੇਰੇ ਤੁਲੁਆ ਸ਼ਹਿਰ ਦੀ ਮੱਧਮ ਸੁਰੱਖਿਆ ਵਾਲੀ ਜੇਲ੍ਹ 'ਚ ਦੰਗੇ ਦੀ ਕੋਸ਼ਿਸ਼ ਦੌਰਾਨ ਲੱਗੀ। ਕੈਸਟੇਲਾਨੋਸ ਨੇ ਕਿਹਾ ਕਿ ਕੈਦੀਆਂ ਨੇ ਨਤੀਜਿਆਂ 'ਤੇ ਵਿਚਾਰ ਕੀਤੇ ਬਿਨਾਂ ਗੱਦਿਆਂ ਨੂੰ ਅੱਗ ਲੱਗਾ ਦਿੱਤੀ। ਰਾਸ਼ਟਰਪਤੀ ਇਵਾਨ ਡੁਕੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਇਹ ਵੀ ਪੜ੍ਹੋ : ਨੂਪੁਰ ਸ਼ਰਮਾ ਦੇ ਸਮਰਥਨ 'ਚ ਪੁੱਤਰ ਵੱਲੋਂ ਪੋਸਟ ਪਾਉਣ 'ਤੇ ਪਿਓ ਦਾ ਕਤਲ, ਸੜਕਾਂ 'ਤੇ ਪ੍ਰਦਰਸ਼ਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
EU ਰੈਗੂਲੇਟਰ ਮੰਕੀਪੌਕਸ ਤੋਂ ਬਚਾਅ ਲਈ ਚੇਚਕ ਦਾ ਟੀਕਾ ਦੇਣ 'ਤੇ ਕਰ ਰਿਹਾ ਵਿਚਾਰ
NEXT STORY