ਏਥੰਸ (ਏ.ਪੀ.)- ਯੂਨਾਨ ਦੇ ਰੋਡਸ ਟਾਪੂ 'ਤੇ 5.3 ਦੀ ਤੀਬਰਤਾ ਵਾਲਾ ਭੂਚਾਲ ਆਇਆ। ਯੂਨਾਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਜੇ ਤੱਕ ਇਸ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਆਈ ਹੈ। ਏਥੰਸ ਯੂਨੀਵਰਸਿਟੀ ਜਿਓਡਾਇਨਾਮਿਕ ਇੰਸਟੀਚਿਊਟ ਨੇ ਕਿਹਾ ਹੈ ਕਿ ਤੁਰਕੀ ਦੇ ਤਟ ਨੇੜੇ ਦੱਖਣੀ-ਪੂਰਬੀ ਵਿਚ ਰੋਡਸ ਤੋਂ ਤਕਰੀਬਨ 60 ਕਿਲੋਮੀਟਰ (38 ਮੀਲ) ਦੱਖਣ ਵਿਚ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ 16-30 ਵਜੇ ਭੂਚਾਲ ਆਇਆ। ਭੂਚਾਲ ਦਾ ਕੇਂਦਰ ਸਮੁੰਦਰੀ ਤਲ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸੀ।
ਸੀਰੀਆ 'ਚ ਰੂਸੀ ਦੂਤਘਰ ਨੇੜੇ ਹੋਇਆ ਧਮਾਕਾ
NEXT STORY