ਏਥਨਜ਼-ਉੱਤਰੀ ਯੂਨਾਨ 'ਚ ਐਤਵਾਰ ਨੂੰ 5.4 ਤੀਬਰਤਾ ਦਾ ਭੂਚਾਲ ਆਇਆ। ਰਾਜਧਾਨੀ ਏਥਨਜ਼ 'ਚ ਵੀ ਭੂਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ : ਮਾਈਕ੍ਰੋਸਾਫਟ ਨੇ ਯੂਕ੍ਰੇਨ ਸਰਕਾਰ ਦੇ ਨੈੱਟਵਰਕ 'ਤੇ ਮਾਲਵੇਅਰ ਹਮਲੇ ਦਾ ਕੀਤਾ ਖੁਲਾਸਾ
ਏਥਨਜ਼ ਸਥਿਤ ਜੀਓਡਾਇਨਾਮਿਕਸ ਇੰਸਟੀਚਿਊਟ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਦੁਪਹਿਰ 1:48 ਮਿੰਟ 'ਤੇ ਏਜੀਅਨ ਸਾਗਰ 'ਚ 19.3 ਕਿਲੋਮੀਟਰ ਡੂੰਘਾਈ 'ਚ ਆਇਆ। ਭੂਚਾਲ ਦਾ ਝਟਕਾ ਇਸ ਦੇ ਕੇਂਦਰ ਦੇ ਦੱਖਣੀ-ਪੱਛਮੀ ਤੋਂ ਕਰੀਬ 225 ਕਿਲੋਮੀਟਰ ਦੂਰ ਏਥਨਜ਼ 'ਚ ਵੀ ਮਹਿਸੂਸ ਕੀਤਾ ਗਿਆ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਅਗਵਾਈ 'ਤੇ 'ਪਾਰਟੀਗੇਟ' ਦਾ ਵਧਿਆ ਦਬਾਅ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਪਾਕਿ ਦੇ ਮਨੁੱਖੀ ਅਧਿਕਾਰ ਮੰਤਰਾਲਾ ਦਾ ਦਾਅਵਾ, ਇਮਰਾਨ ਦੇ ਰਾਜ 'ਚ ਜੇਲ੍ਹਾਂ ਤਕ ਪਹੁੰਚਿਆ ਭ੍ਰਿਸ਼ਟਾਚਾਰ
NEXT STORY