ਵਾਸ਼ਿੰਗਟਨ — ਅਮਰੀਕੀ ਰਾਜਨੀਤੀ ਵਿਚ ਆਪਣਾ ਯੋਗਦਾਨ ਦੇਣ ਵਾਲੇ ਸਿਖਰ '50 ਪੋਲਿਟਿਕੋ' ਦੀ 2017 ਦੀ ਸੂਚੀ ਵਿਚ 5 ਭਾਰਤੀ-ਅਮਰੀਕੀਆਂ ਦਾ ਨਾਮ ਵੀ ਸ਼ਾਮਲ ਹੈ । ਸੰਯੁਕਤ ਰਾਸ਼ਟਰ ਵਿਚ ਅਮਰੀਕਾ ਦੀ ਰਾਜਦੂਤ ਨਿੱਕੀ ਹੇਲੀ ਤੋਂ ਇਲਾਵਾ ਇਸ ਸੂਚੀ ਵਿਚ ਟਰੰਪ ਪ੍ਰਸ਼ਾਸਨ ਵਿਚ ਸਿਖਰ ਸਿਹਤ ਸੇਵਾ ਏਜੰਸੀ ਦੀ ਪ੍ਰਮੁੱਖ ਸੀਮਾ ਵਰਮਾ, ਵਕੀਲ ਨੀਲ ਕਤਿਆਲ, ਅਰਥਸ਼ਾਸਤਰੀ ਅਰਪਣਾ ਮਾਥੁਰ ਅਤੇ ਵਕੀਲ ਨਿਯੋਮੀ ਰਾਓ ਦਾ ਨਾਮ ਵੀ ਸ਼ਾਮਲ ਹੈ । ਮੈਗਜ਼ੀਨ ਦੀ ਇਕ ਰਿਪੋਰਟ ਅਨੁਸਾਰ ਸੂਚੀ ਵਿਚ ਨਿੱਕੀ ਹੇਲੀ ਨੂੰ 22ਵਾਂ, ਸੀਮਾ ਨੂੰ 26ਵਾਂ, ਅਮਰੀਕੀ ਉਦਯੋਗਿਕ ਸੰਸਥਾ ਵਿਚ ਅਰਥਸ਼ਾਸਤਰੀ ਅਰਪਣਾ ਨੂੰ 32ਵਾਂ, ਹੋਗਨ ਲੋਵੇਲਸ ਵਿਚ ਸਾਂਝੇਦਾਰ ਨੀਲ ਕਤਿਆਲ ਨੂੰ 40ਵਾਂ ਅਤੇ ਸੂਚਨਾ ਅਤੇ ਰੈਗੂਲੇਟਰੀ ਮਾਮਲਿਆਂ ਦੇ ਦਫ਼ਤਰ ਦੇ ਨਿਦੇਸ਼ਕ ਨਿਯੋਮੀ ਰਾਓ ਨੂੰ 42ਵਾਂ ਸਥਾਨ ਪ੍ਰਾਪਤ ਹੈ । ਇਸ ਸੂਚੀ ਵਿਚ ਵ੍ਹਾਈਟ ਹਾਊਸ ਦੇ ਸਾਬਕਾ ਪ੍ਰਮੁੱਖ ਰਣਨੀਤੀਕਾਰ ਸਟੀਵ ਬੇਨਨ ਸਿਖਰ ਅਤੇ ਅਮਰੀਕਾ ਦੀ ਪ੍ਰਤੀਨਿਧੀ ਸਭਾ ਦੇ ਸਪੀਕਰ ਆਖਰੀ ਸਥਾਨ ਉੱਤੇ ਕਾਬਜ ਹਨ ।
ਸ਼ਕਤੀਸ਼ਾਲੀ ਤੂਫਾਨ 'ਇਰਮਾ' ਬਾਰਬੂੜਾ ਪੁੱਜਾ
NEXT STORY