ਮਾਲੇ - ਮਾਲਦੀਵ ਦੇ ਵਾਵੂ ਐਟੋਲ ਵਿਚ ਇਟਲੀ ਦੇ 5 ਗੋਤਾਖੋਰਾਂ ਦੀ ਮੌਤ ਹੋ ਗਈ। ਸਥਾਨਕ ਅਧਿਕਾਰੀਆਂ ਨੇ ਇਸ ਨੂੰ ਦੇਸ਼ ਦੇ ਇਤਿਹਾਸ ਦਾ ਸਭ ਤੋਂ ਵੱਡਾ ਡਾਈਵਿੰਗ ਹਾਦਸਾ ਦੱਸਿਆ ਹੈ। ਸਾਰੇ ਗੋਤਾਖੋਰ 50 ਮੀਟਰ ਦੀ ਡੂੰਘਾਈ ਵਿਚ ਮੌਜੂਦ ਗੁਫਾਵਾਂ ਦੀ ਖੋਜ ਲਈ ਗਏ ਸਨ ਪਰ ਵਾਪਸ ਨਹੀਂ ਪਰਤੇ। ਹੁਣ ਤੱਕ ਸਿਰਫ਼ ਇਕ ਲਾਸ਼ ਬਰਾਮਦ ਹੋਈ ਹੈ। ਖ਼ਰਾਬ ਮੌਸਮ ਅਤੇ ਮੁਸ਼ਕਲ ਸਮੁੰਦਰੀ ਹਾਲਾਤ ਕਾਰਨ ਰੈਸਕਿਊ ਆਪ੍ਰੇਸ਼ਨ ਵਿਚ ਦਿੱਕਤ ਆ ਰਹੀ ਹੈ। ਅਧਿਕਾਰੀਆਂ ਦੇ ਮੁਤਾਬਕ ਬਾਕੀ ਚਾਰ ਗੋਤਾਖੋਰਾਂ ਦੀਆਂ ਲਾਸ਼ਾਂ ਅਜੇ ਵੀ ਗੁਫ਼ਾ ਦੇ ਅੰਦਰ ਹੋਣ ਦਾ ਖ਼ਦਸ਼ਾ ਹੈ। ਮਾਲਦੀਵ ਸਰਕਾਰ ਨੇ ਮ੍ਰਿਤਕਾਂ ਦੀ ਪਛਾਣ ਮੋਨਿਕਾ ਮੋਂਟੇਫਾਲਕੋਨੇ, ਜੌਰਜੀਆ ਸੋਮਾਕਾਲ, ਫੇਡੇਰਿਕੋ ਗੁਆਲਤੀਏਰੀ, ਮਿਊਰੀਅਲ ਓਡੇਨਿਨੋ ਅਤੇ ਜਿਆਨਲੁਕਾ ਬੇਨੇਡੈੱਟੀ ਵਜੋਂ ਕੀਤੀ ਹੈ। ਇਹ ਟੀਮ ‘ਡਿਊਕ ਆਫ਼ ਯਾਰਕ’ ਨਾਂ ਦੀ ਬੋਟ ਰਾਹੀਂ ਸਮੁੰਦਰ ਵਿਚ ਗਈ ਸੀ।
ਰੱਖਿਆ ਬਜਟ ’ਚ 100 ਅਰਬ ਦਾ ਵਾਧਾ ਕਰੇਗਾ ਪਾਕਿ
NEXT STORY