ਹਮੀਰਪੁਰ- ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਜ਼ਿਲ੍ਹੇ ਦੇ ਗਾਲੋਦ ਇਲਾਕੇ 'ਚ ਵਿਆਹ ਦੇ ਨਾਂ 'ਤੇ ਠੱਗੀ ਦੇ ਇਕ ਸਨਸਨੀਖੇਜ਼ ਮਾਮਲੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦੋਸ਼ ਹੈ ਕਿ ਸ਼ੀਤਲ ਨਾਮ ਦੀ ਇਕ ਔਰਤ ਨੇ ਸਿਰਫ਼ 5 ਮਹੀਨਿਆਂ ਦੇ ਅੰਦਰ ਤਿੰਨ ਵੱਖ-ਵੱਖ ਮਰਦਾਂ ਨਾਲ ਵਿਆਹ ਕੀਤਾ ਅਤੇ ਫਿਰ ਕੁਝ ਸਮੇਂ ਬਾਅਦ ਬਹਾਨੇ ਬਣਾ ਕੇ ਫਰਾਰ ਹੋ ਗਈ। ਇਸ ਮਾਮਲੇ ਨੇ ਪੇਂਡੂ ਖੇਤਰਾਂ 'ਚ ਸਰਗਰਮ ਗਿਰੋਹਾਂ ਦੇ ਸ਼ੱਕ ਨੂੰ ਵੀ ਵਧਾ ਦਿੱਤਾ ਹੈ ਜੋ ਵਿਆਹ ਦੇ ਨਾਮ 'ਤੇ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ, ਔਰਤ 'ਤੇ ਜਨਵਰੀ 'ਚ ਬਿਲਾਸਪੁਰ ਜ਼ਿਲ੍ਹੇ ਦੇ ਜੇਜਵਿਨ ਖੇਤਰ, ਫਰਵਰੀ 'ਚ ਹਮੀਰਪੁਰ ਦੇ ਗਾਲੋਦ ਅਤੇ ਮਈ 'ਚ ਬਿਲਾਸਪੁਰ ਦੇ ਬਲਹਸੀਨਾ 'ਚ ਵਿਆਹ ਕਰਨ ਦੇ ਦੋਸ਼ ਲੱਗੇ ਹਨ। ਪੀੜਤ ਪਰਿਵਾਰਾਂ ਦਾ ਦਾਅਵਾ ਹੈ ਕਿ ਵਿਆਹ ਤੋਂ ਬਾਅਦ ਸ਼ੁਰੂਆਤੀ ਦਿਨਾਂ 'ਚ ਸਭ ਕੁਝ ਆਮ ਜਾਪਦਾ ਸੀ ਪਰ ਬਾਅਦ 'ਚ ਔਰਤ ਕਦੇ ਮੰਦਰ ਜਾਣ ਥਆਂ ਕਦੇ ਕਿਸੇ ਰਿਸ਼ਤੇਦਾਰ ਦੇ ਦਿਹਾਂਤ ਦਾ ਹਵਾਲਾ ਦੇ ਕੇ ਘਰੋਂ ਨਿਕਲਦੀ ਅਤੇ ਫਿਰ ਵਾਪਸ ਨਹੀਂ ਆਉਂਦੀ ਸੀ।
ਤਿੰਨੋਂ ਘਟਨਾਵਾਂ ਦਾ ਇਕ ਜਿਹੋ ਤਰੀਕਾ ਸਾਹਮਣੇ ਆਉਣ ਮਗਰੋਂ ਪੀੜਤ ਪਰਿਵਾਰਾਂ ਨੇ ਇਸ ਨੂੰ ਕਿਸੇ ਸੰਗਠਿਤ ਗਿਰੋਹ ਦੀ ਸਾਜਿਸ਼ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਗਿਰੋਹ ਵਿਸ਼ੇਸ਼ ਤੌਰ 'ਤੇ ਪੇਂਡੂ ਇਲਾਕਿਆਂ ਦੇ ਕੁਆਰੇ ਨੌਜਵਾਨਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਕੇ ਆਰਥਿਕ ਅਤੇ ਮਾਨਸਿਕ ਰੂਪ ਨਾਲ ਠੱਗ ਰਹੇ ਹਨ। ਮਾਮਲੇ ਦੀ ਸ਼ਿਕਾਇਤ ਸੰਬੰਧਤ ਪੁਲਸ ਥਾਣਿਆਂ 'ਚ ਦਰਜ ਕਰਵਾਈ ਗਈ ਹੈ ਅਤੇ ਪੁਲਸ ਪੂਰੇ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ। ਜੇਕਰ ਦੋਸ਼ ਸਹੀ ਸਾਬਿਤ ਹੁੰਦੇ ਹਨ ਤਾਂ ਇਹ ਪ੍ਰਦੇਸ਼ 'ਚ ਵਿਆਹ ਦੇ ਨਾਂ 'ਤੇ ਠੱਗੀ ਕਰਨ ਵਾਲੇ ਨੈੱਟਵਰਕ ਦਾ ਖੁਲਾਸਾ ਹੋ ਸਕਦਾ ਹੈ। ਉੱਥੇ ਹੀ ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਵਿਆਹ ਤੈਅ ਕਰਦੇ ਸਮੇਂ ਪੂਰੀ ਜਾਂਚ ਕਰਨ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪ੍ਰਸ਼ਾਸਨ ਨੂੰ ਦੇਣ। ਹਮੀਰਪੁਰ ਅਤੇ ਬਿਲਾਸਪੁਰ ਜ਼ਿਲ੍ਹੇ 'ਚ ਲੁਟੇਰੀ ਲਾੜੀ ਦਾ ਡਰ ਸਾਫ਼ ਨਜ਼ਰ ਆ ਰਿਹਾ ਹੈ। ਹੁਣ ਲੋਕ ਕਿਤੇ ਵੀ ਵਿਆਹ ਤੈਅ ਕਰਨ ਤੋਂ ਪਹਿਲਾਂ ਕਈ ਵਾਰ ਸਥਾਨਕ ਲੋਕਾਂ ਤੋਂ ਪੁੱਛਗਿੱਛ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਪਹਿਲੀ ਵਾਰ ਸਾਹਮਣੇ ਆਈ ਹਨੀਮੂਨ 'ਤੇ ਪਤੀ ਦਾ ਕਤਲ ਕਰਨ ਵਾਲੀ ਸੋਨਮ ! ਦੇ'ਤਾ ਵੱਡਾ ਬਿਆਨ
NEXT STORY