ਸਿਡਨੀ (ਏਜੰਸੀ): ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ 'ਚ ਇਕ ਨਿੱਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਨਾਲ ਉਸ 'ਚ ਸਵਾਰ ਸਾਰੇ 5 ਲੋਕਾਂ ਦੀ ਮੌਤ ਹੋ ਗਈ। ਇਸ ਸਬੰਧੀ ਦਿਨ ਭਰ ਦੀ ਖੋਜ ਤੋਂ ਬਾਅਦ ਬਚਾਅ ਟੀਮ ਨੇ ਵੀਰਵਾਰ ਰਾਤ ਨੂੰ ਸਾਰਿਆਂ ਦੀ ਮੌਤ ਦੀ ਪੁਸ਼ਟੀ ਕੀਤੀ। ਇਹ ਹਾਦਸਾ ਮੈਲਬੌਰਨ ਤੋਂ 60 ਕਿਲੋਮੀਟਰ ਉੱਤਰ 'ਚ ਸਥਿਤ ਬੁਸ਼ਲੈਂਡ 'ਚ ਵੀਰਵਾਰ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 9 ਵਜੇ ਵਾਪਰਿਆ ਅਤੇ 12 ਘੰਟੇ ਬਾਅਦ ਵਿਕਟੋਰੀਆ ਪੁਲਸ ਨੇ ਜ਼ਖਮੀਆਂ ਦੀ ਪੁਸ਼ਟੀ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਰੂਸ, ਬੇਲਾਰੂਸ ਖ਼ਿਲਾਫ਼ ਲਾਈਆਂ ਹੋਰ ਪਾਬੰਦੀਆਂ, MFN ਦਰਜਾ ਲਵੇਗਾ ਵਾਪਸ
ਜਹਾਜ਼ ਵਿੱਚ ਇੱਕ ਪਾਇਲਟ ਅਤੇ ਚਾਰ ਬਾਲਗ ਸਵਾਰ ਸਨ। ਇਹ ਚਾਰਟਰਡ ਹੈਲੀਕਾਪਟਰ ਪ੍ਰਾਈਵੇਟ ਕੰਪਨੀ ਮਾਈਕ੍ਰੋਫਲਾਈਟ ਦਾ ਸੀ, ਜਿਸ ਨੇ ਦੱਖਣੀ ਮੈਲਬੌਰਨ ਤੋਂ ਉਡਾਣ ਭਰੀ ਸੀ। ਕਾਰਜਕਾਰੀ ਇੰਸਪੈਕਟਰ ਜੋਸ਼ ਲੈਂਗਲਨ ਨੇ ਵੀਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਅੱਜ ਸਵੇਰੇ ਬੱਦਲ ਛਾਏ ਹੋਏ ਸਨ, ਇਕ ਹੈਲੀਕਾਪਟਰ ਉਥੋਂ ਲੰਘ ਰਿਹਾ ਸੀ, ਫਿਰ ਪਤਾ ਲੱਗਾ ਕਿ ਦੂਜਾ ਹੈਲੀਕਾਪਟਰ ਗਾਇਬ ਸੀ, ਉਦੋਂ ਹੀ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਹਾਦਸਾ ਹੋਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਪੁਲਸ ਨੇ ਹਾਦਸੇ ਤੋਂ ਬਾਅਦ ਰਾਤ ਭਰ ਜਾਂਚ ਜਾਰੀ ਰੱਖੀ ਅਤੇ ਹੁਣ ਸ਼ੁੱਕਰਵਾਰ ਨੂੰ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਵੱਲੋਂ ਅਗਲੇਰੀ ਜਾਂਚ ਕੀਤੀ ਜਾਵੇਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ਪਿੱਛੇ ਨਹੀਂ ਹਟ ਰਿਹਾ, ਅਸੀਂ ਉਸਨੂੰ ਪਿੱਛੇ ਧੱਕਿਆ : ਜੇਲੇਂਸਕੀ
NEXT STORY