ਹੋਨੋਲੂਲੂ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਹੋਨੋਲੂਲੂ ਵਿਚ ਇਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ 3 ਨਾਬਾਲਗ ਬੱਚਿਆਂ ਦਾ ਕਥਿਤ ਤੌਰ 'ਤੇ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹੋਨੋਲੂਲੂ ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਲੈਫਟੀਨੈਂਟ ਦੀਨਾ ਥੋਮਸ ਨੇ ਦੱਸਿਆ ਕਿ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੂੰ ਘਰ 'ਚ ਇਕ ਔਰਤ ਅਤੇ 10, 12 ਅਤੇ 17 ਸਾਲ ਦੇ ਬੱਚੇ ਮ੍ਰਿਤਕ ਪਏ ਮਿਲੇ, ਜਿਨ੍ਹਾਂ ਦੀ ਮੌਤ ਚਾਕੂ ਨਾਲ ਹਮਲੇ ਕਾਰਨ ਹੋਈ ਅਤੇ ਔਰਤ ਦਾ ਪਤੀ ਵੀ ਮ੍ਰਿਤਕ ਪਾਇਆ ਗਿਆ।
ਇਹ ਵੀ ਪੜ੍ਹੋ: 36,000 ਫੁੱਟ ਦੀ ਉਚਾਈ 'ਤੇ ਜਹਾਜ਼, ਨੂਡਲਜ਼ ਖਾ ਕੇ ਸੁੱਤੇ ਰਹੇ ਦੋਵੇਂ ਪਾਇਲਟ, 153 ਯਾਤਰੀਆਂ ਦੀ ਜਾਨ 'ਤੇ ਬਣੀ
ਥੋਮਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਪਤੀ ਨੇ ਆਪਣੀ ਪਤਨੀ ਅਤੇ ਬੱਚਿਆਂ 'ਤੇ ਜਾਨਲੇਵਾ ਹਮਲਾ ਕੀਤਾ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਵਿਅਕਤੀ ਨੇ ਖ਼ੁਦ ਨੂੰ ਚਾਕੂ ਮਾਰਿਆ ਹੈ ਤਾਂ ਉਨ੍ਹਾਂ ਕਿਹਾ ਕਿ ਪਤੀ ਦੀ ਮੌਤ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਥੋਮਸ ਨੇ ਕਿਹਾ ਕਿ ਇਸ ਘਰ 'ਚੋਂ ਘਰੇਲੂ ਹਿੰਸਾ ਸਬੰਧੀ ਪਹਿਲਾਂ ਕਦੇ ਕੋਈ ਸ਼ਿਕਾਇਤ ਨਹੀਂ ਮਿਲੀ ਅਤੇ ਪੁਲਸ ਨੂੰ ਅਜੇ ਤੱਕ ਜਾਣਕਾਰੀ ਨਹੀਂ ਹੈ ਕਿ ਇਹ ਕਤਲ ਕਿਉਂ ਕੀਤੇ ਗਏ ਹਨ। ਪੁਲਸ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਐਤਵਾਰ ਸਵੇਰੇ ਪਰਿਵਾਰ ਦੇ ਮੈਂਬਰਾਂ ਵਿਚਾਲੇ ਬਹਿਸ ਹੋਈ ਸੀ।
ਇਹ ਵੀ ਪੜ੍ਹੋ: ਆਸਟ੍ਰੇਲੀਆ 'ਚ ਹੈਦਰਾਬਾਦ ਦੀ ਔਰਤ ਦਾ 'ਕਤਲ', ਕੂੜੇਦਾਨ 'ਚੋਂ ਮਿਲੀ ਲਾਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਫਾਰਮੋਸਟ ਗਰੁੱਪ ਦੀ ਸੀਈੳ ਐਂਜੇਲਾ ਚਾੳ ਦੀ ਟੇਸਲਾ ਕਾਰ ਨਦੀ 'ਚ ਡਿੱਗੀ, ਹੋਈ ਮੌਤ
NEXT STORY