ਲੰਡਨ(ਸੰਜੀਵ ਭਨੋਟ)- ਯੂਰਪੀ ਪੰਜਾਬੀ ਸੱਥ ਯੂਕੇ ਵੱਲੋਂ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰੂ ਨਾਨਕ ਗੁਰਦੁਆਰਾ ਸਮੈਦਿਕ (ਬਰਮਿੰਘਮ) ਵਿਖੇ ਇਕ ਪ੍ਰਭਾਵਸ਼ਾਲੀ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਵਿਚ ਮੁੱਖ ਬੁਲਾਰੇ ਵਜੋਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਸ਼ਾਮਿਲ ਹੋਏ।

ਇਸ ਸਮਾਗਮ ਦੀ ਸ਼ੁਰੂਆਤ ਹਰਜਿੰਦਰ ਸਿੰਘ ਸੰਧੂ ਨੇ ਆਪਣੇ ਸਵਾਗਤੀ ਭਾਸ਼ਨ ਨਾਲ ਕੀਤੀ। ਜਿਸ ਤੋਂ ਬਾਅਦ ਵੱਖ-ਵੱਖ ਬੁਲਾਰਿਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਵਿਚਾਰ ਚਰਚਾ, ਕਵਿਤਾ ਪਾਠ ਤੇ ਹੋਰ ਵਿਚਾਰਾਂ ਕੀਤੀਆਂ। ਇਸ ਸਮੇਂ ਬੋਲਦੇ ਹੋਏ ਪ੍ਰੋ. ਗੁਰਭਜਨ ਗਿੱਲ ਹੋਰਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ ਨੂੰ ਸਮਝਣ ਤੇ ਜ਼ੋਰ ਦਿੱਤਾ। ਉਨ੍ਹਾਂ ਨੇ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤੁ' ਦੇ ਸਿਧਾਂਤ ਬਾਰੇ ਕਿਹਾ ਕਿ ਗੁਰੂ ਜੀ ਨੇ ਬਹੁਤ ਸਰਲ ਸ਼ਬਦਾਂ ਵਿਚ ਸਾਨੂੰ ਹਵਾ, ਪਾਣੀ ਅਤੇ ਧਰਤੀ ਦੀ ਸੰਭਾਲ ਬਾਰੇ ਸੁਨੇਹਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਅਸੀਂ ਗੁਰੂ ਜੀ ਦੀਆਂ ਸਿੱਖਿਆਵਾਂ ਨੂੰ ਮੰਨਣ ਦੀ ਬਜਾਏ, ਗੁਰੂ ਤੇ ਗੁਰਬਾਣੀ ਨਾਲ ਵਿਚਾਰ ਕਰਨ ਦੀ ਬਜਾਏ ਅਡੰਬਰਾਂ ਵਿਚ ਖਚਿਤ ਹੋ ਰਹੇ ਹਾਂ, ਜਿਸ ਦੇ ਕਾਰਨ ਅਸੀਂ ਨਿਘਾਰ ਵੱਲ ਜਾ ਰਹੇ ਹਾਂ।
ਇਸ ਤੋਂ ਬਾਅਦ ਪੰਜਾਬੀ ਸੱਥ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿ ਕਿਹਾ ਪੰਜਾਬੀ ਸੱਥ ਯੂਕੇ ਪੰਜਾਬੀ ਬੋਲੀ ਅਤੇ ਸਾਹਿਤ ਦੀ ਸੇਵਾ ਲਈ ਸਦਾ ਵਚਨਬੱਧ ਹਨ। ਇਸ ਦੌਰਾਨ ਪੰਜਾਬੀ ਸੱਥ ਵੱਲੋਂ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ "ਜਗਤ ਗੁਰ ਬਾਬਾ" ਕਿਤਾਬ ਨੂੰ ਰਿਲੀਜ਼ ਵੀ ਕੀਤਾ ਗਿਆ। ਆਏ ਹੋਰ ਬੁਲਾਰਿਆਂ ਵਿਚ ਨਿਰਮਲ ਸਿੰਘ ਕੰਧਾਲਵੀ, ਸਰਦੂਲ ਸਿੰਘ ਮਰਵਾਹਾ, ਪ੍ਰੋ. ਸ਼ਿੰਗਾਰਾ ਸਿੰਘ ਢਿੱਲੋਂ, ਸੁਖਦੇਵ ਸਿੰਘ ਬਾਂਸਲ, ਐੱਸ ਬਲਵੰਤ, ਮਨਮੋਹਨ ਮਹੇੜੂ, ਰੁਪਿੰਦਰ ਸਿੰਘ ਕੁੰਦਰਾ, ਬੀਬੀ ਰੁਪਿੰਦਰਜੀਤ ਕੌਰ, ਗੁਰਦੁਆਰਾ ਸਾਹਿਬ ਵੱਲੋਂ ਭਾਈ ਹਰਦੇਵ ਸਿੰਘ ਮੰਡ ਆਦਿ ਹਾਜ਼ਰ ਸਨ।
ਬੁਆਏਫ੍ਰੈਂਡ ਦੇ ਕੱਪੜੇ ਪਹਿਨਣ ਨਾਲ ਘੱਟ ਹੋ ਜਾਂਦੈ ਸਟ੍ਰੈੱਸ!
NEXT STORY