ਯਰੂਸ਼ਲਮ- ਸਾਊਦੀ ਅਰਬ ਦੇ ਮੱਕਾ 'ਚ ਹੱਜ ਲਈ ਪਹੁੰਚੇ 550 ਯਾਤਰੀਆਂ ਦੀ ਮੌਤ ਹੋ ਗਈ। 12 ਜੂਨ ਤੋਂ 19 ਜੂਨ ਤੱਕ ਚੱਲਣ ਵਾਲੀ ਹੱਜ ਯਾਤਰਾ 'ਚ ਹੁਣ ਤੱਕ 550 ਤੀਰਥ ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦਾ ਕਾਰਨ ਸਾਊਦੀ ਅਰਬ 'ਚ ਪੈ ਰਹੀ ਭਿਆਨਕ ਗਰਮੀ ਦੱਸੀ ਗਈ ਹੈ। ਦਿ ਗਾਰਜੀਅਨ ਦੀ ਰਿਪੋਰਟ ਅਨੁਸਾਰ, ਮਰਨ ਵਾਲਿਆਂ 'ਚ 323 ਨਾਗਰਿਕ ਮਿਸਰ ਦੇ ਅਤੇ 60 ਜਾਰਡਨ ਦੇ ਹਨ। ਇਸ ਤੋਂ ਇਲਾਵਾ ਇਰਾਨ, ਇੰਡੋਨੇਸ਼ੀਆ ਅਤੇ ਸੇਨੇਗਲ ਦੇ ਤੀਰਥ ਯਾਤਰੀਆਂ ਦੀ ਮੌਤ ਹੋਈ ਹੈ। ਸਾਊਦੀ ਦੇ 2 ਡਿਪਲੋਮੈਟਸ ਨੇ ਏਐੱਫਪੀ ਨੂੰ ਦੱਸਿਆ ਕਿ ਜ਼ਿਆਦਾਤਰ ਮੌਤਾਂ ਗਰਮੀ ਕਾਰਨ ਬੀਮਾਰ ਪੈਣ ਕਾਰਨ ਹੋਈਆਂ ਹਨ।
ਮਿਸਰ ਦੇ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਸਾਊਦੀ ਦੇ ਅਧਿਕਾਰੀਆਂ ਨਾਲ ਮਿਲ ਕੇ ਲਾਪਤਾ ਲੋਕਾਂ ਨੂੰ ਲੱਭਣ ਲਈ ਆਪਰੇਸ਼ਨ ਚਲਾ ਰਹੇ ਹਨ। ਸਾਊਦੀ ਅਰਬ ਨੇ ਦੱਸਿਆ ਕਿ ਗਰਮੀ ਕਾਰਨ ਬੀਮਾਰ ਹੋਏ ਕਰੀਬ 2 ਹਜ਼ਾਰ ਤੀਰਥ ਯਾਤਰੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। 17 ਜੂਨ ਨੂੰ ਮੱਕਾ ਦੀ ਗ੍ਰੈਂਡ ਮਸਜਿਦ 'ਚ ਤਾਪਮਾਨ 51.8 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ। ਸਾਊਦੀ ਅਰਬ ਦੇ ਅਧਿਕਾਰੀਆਂ ਅਨੁਸਾਰ, ਮੱਕਾ 'ਚ ਜਲਵਾਯੂ ਪਰਿਵਰਤਨ ਦਾ ਡੂੰਘਾ ਅਸਰ ਹੋ ਰਿਹਾ ਹੈ। ਇੱਥੇ 10 ਸਾਲਾਂ 'ਚ ਔਸਤ ਤਾਪਮਾਨ 0.4 ਡਿਗਰੀ ਸੈਲਸੀਅਸ ਵੱਧ ਰਿਹਾ ਹੈ। ਪਿਛਲੇ ਸਾਲ ਹੱਜ 'ਤੇ ਗਏ 240 ਤੀਰਥ ਯਾਤਰੀਆਂ ਦੀ ਮੌਤ ਹਈ ਸੀ। ਇਨ੍ਹਾਂ 'ਚੋਂ ਜ਼ਿਆਦਾਤਰ ਇੰਡੋਨੇਸ਼ੀਆ ਦੇ ਸਨ। ਸਾਊਦੀ ਨੇ ਸਾਰੇ ਯਾਤਰੀਆਂ ਨੂੰ ਲਗਾਤਾਰ ਪਾਣੀ ਪੀਣ ਅਤੇ ਧੁੱਪ ਤੋਂ ਬਚਣ ਲਈ ਕਿਹਾ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈਰਾਨ ’ਚ ਭੂਚਾਲ ਨਾਲ 4 ਲੋਕਾਂ ਦੀ ਮੌਤ, 120 ਜ਼ਖਮੀ
NEXT STORY