ਜਕਾਰਤਾ (ਏਜੰਸੀ) - ਇੰਡੋਨੇਸ਼ੀਆ ਦੇ ਪੂਰਬੀ ਪਾਪੁਆ ਖੇਤਰ ਵਿੱਚ ਸ਼ੁੱਕਰਵਾਰ ਸਵੇਰੇ 6.1 ਤੀਬਰਤਾ ਦਾ ਭੂਚਾਲ ਆਇਆ, ਜਿਸ ਨਾਲ ਇੱਕ ਤੱਟਵਰਤੀ ਕਸਬੇ ਵਿੱਚ ਮਾਮੂਲੀ ਨੁਕਸਾਨ ਹੋਇਆ। ਹਾਲਾਂਕਿ, ਤੁਰੰਤ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਏਜੰਸੀ ਦੇ ਮੁਖੀ ਸੁਹਾਰਯੰਤੋ ਨੇ ਕਿਹਾ ਕਿ ਮੱਧ ਪਾਪੂਆ ਸੂਬੇ ਦੇ ਨਬੀਰੇ ਕਸਬੇ ਵਿੱਚ ਘੱਟੋ-ਘੱਟ 2 ਘਰ ਅਤੇ 1 ਮੁੱਖ ਪੁਲ ਢਹਿ ਗਿਆ। ਇੱਕ ਸਰਕਾਰੀ ਦਫ਼ਤਰ, ਇੱਕ ਚਰਚ ਅਤੇ ਇੱਕ ਹਵਾਈ ਅੱਡੇ ਨੂੰ ਮਾਮੂਲੀ ਨੁਕਸਾਨ ਹੋਇਆ ਹੈ। ਸੁਹਾਰਯੰਤੋ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ, "ਕੁੱਲ ਮਿਲਾ ਕੇ, ਸਥਿਤੀ ਸੁਰੱਖਿਅਤ ਅਤੇ ਕਾਬੂ ਹੇਠ ਹੈ।"
ਇਹ ਵੀ ਪੜ੍ਹੋ: ਟਰੰਪ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪਤਨੀ ਮੇਲਾਨੀਆ ਵੀ ਸੀ ਨਾਲ, ਜਾਣੋ ਕੀ ਸੀ ਕਾਰਨ?
ਏਜੰਸੀ ਦੇ ਬੁਲਾਰੇ ਅਬਦੁਲ ਮੁਹਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਭੂਚਾਲ ਆਉਣ ਤੋਂ ਬਾਅਦ ਲੋਕ ਆਪਣੇ ਘਰਾਂ ਤੋਂ ਉੱਚੀਆਂ ਥਾਂਵਾਂ ਵੱਲ ਭੱਜ ਗਏ, ਅਤੇ ਨਬੀਰੇ ਅਤੇ ਖੇਤਰ ਦੇ ਕਈ ਹੋਰ ਕਸਬਿਆਂ ਵਿੱਚ ਸੰਚਾਰ ਟੁੱਟ ਗਿਆ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ 6.1 ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਨਬੀਰੇ ਤੋਂ 28 ਕਿਲੋਮੀਟਰ ਦੱਖਣ ਵਿੱਚ 10 ਕਿਲੋਮੀਟਰ ਦੀ ਡੂੰਘਾਈ 'ਤੇ ਸਥਿਤ ਸੀ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਏਜੰਸੀ ਨੇ ਕਿਹਾ ਕਿ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ ਕਿਉਂਕਿ ਭੂਚਾਲ ਦਾ ਕੇਂਦਰ ਡੂੰਘਾਈ ਵਿੱਚ ਸੀ।
ਇਹ ਵੀ ਪੜ੍ਹੋ: ਮਸ਼ਹੂਰ YouTuber ਗ੍ਰਿਫਤਾਰ, ਇਸ ਵੀਡੀਓ ਕਾਰਨ ਪੁਲਸ ਨੇ ਕੀਤੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਟਰੰਪ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ, ਪਤਨੀ ਮੇਲਾਨੀਆ ਵੀ ਸੀ ਨਾਲ, ਜਾਣੋ ਕੀ ਸੀ ਕਾਰਨ?
NEXT STORY