ਮਾਸਕੋ - ਵੈਨੇਜ਼ੁਏਲਾ ਦੇ ਸੁਪਰੀਮ ਟ੍ਰਿਬਿਊਨਲ ਨੇ ਦੇਸ਼ ਦੀ ਦਿੱਗਜ ਤੇਲ ਕੰਪਨੀ ਪੀ. ਡੀ. ਵੀ. ਐੱਸ. ਏ. ਦੀ ਸਹਾਇਕ ਤੇਲ ਕੰਪਨੀ ਸੀ. ਆਈ. ਟੀ. ਜੀ. ਓ. ਦੇ 6 ਸਾਬਕਾ ਅਮਰੀਕੀ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਜੇਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਵੀਰਵਾਰ ਨੂੰ ਟਵੀਟ ਕਰ ਕਿਹਾ ਕਿ ਜੇਲ ਟ੍ਰਿਬਿਊਨਲ ਫਾਰ ਜਸਟਿਸ ਨੇ ਸੀ. ਆਈ. ਟੀ. ਜੀ. ਓ. ਦੇ ਸਾਬਕਾ ਅਧਿਕਾਰੀਆਂ ਨੂੰ ਜੇਲ ਦੀ ਸਜ਼ਾ ਸੁਣਾਈ ਹੈ।
ਸਥਾਨਕ ਮੀਡੀਆ ਮੁਤਾਬਕ ਸੀ. ਆਈ. ਟੀ. ਜੀ. ਓ. ਦੇ ਸਾਬਕਾ ਪ੍ਰਧਾਨ ਜੋਸ ਪਰੇਰਾ ਨੂੰ ਗਬਨ ਵਿਚ ਠੇਕੇਦਾਰਾਂ ਨਾਲ ਸਹਿਯੋਗ ਲਈ 13 ਸਾਲ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਹੋਰ 5 ਸਾਬਕਾ ਅਧਿਕਾਰੀਆਂ ਨੂੰ 8 ਤੋਂ 10 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਕਾਰੀਆਂ ਨੂੰ ਨਵੰਬਰ 2017 ਦੌਰਾਨ ਕਾਰਾਕਸ ਵਿਚ ਹਿਰਾਸਤ ਵਿਚ ਲਿਆ ਗਿਆ ਸੀ।
ਈਰਾਨ ਦੇ ਸੀਨੀਅਰ ਪ੍ਰਮਾਣੂ ਸਾਇੰਸਦਾਨ ਮੋਹਸਿਨ ਦੀ ਹੱਤਿਆ
NEXT STORY