ਸੰਯੁਕਤ ਰਾਸ਼ਟਰ, (ਯੂ. ਐੱਨ. ਆਈ.)– ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਨੇ ਚਿਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ ’ਚ ਲਗਭਗ 6 ਲੱਖ ਬੱਚੇ ਕੁਪੋਸ਼ਣ ਕਾਰਨ ਗੰਭੀਰ ਰੂਪ ਤੋਂ ਪੀੜਤ ਹਨ ਅਤੇ ਜੇ ਉਨ੍ਹਾਂ ਨੂੰ ਛੇਤੀ ਜ਼ਰੂਰੀ ਮਦਦ ਨਾ ਪਹੁੰਚਾਈ ਗਈ ਤਾਂ ਉਨ੍ਹਾਂ ਬੱਚਿਆਂ ਦੀ ਜਾਨ ਵੀ ਜਾ ਸਕਦੀ ਹੈ। ਯੂਨੀਸੇਫ ਦੇ ਬੁਲਾਰੇ ਕ੍ਰਿਸਟੋਫ ਬਾਉਲੀਰੇਕ ਜੇਨੇਵਾ ਨੇ ਕਿਹਾ ਕਿ ਯੁੱਧ ਪੀੜਤ ਦੇਸ਼ ’ਚ ਮਨੁੱਖਾਂ ਦੀ ਸਥਿਤੀ ਧਰਤੀ ’ਤੇ ਸਭ ਤੋਂ ਮਾੜੀਆਂ ਆਫਤਾਂ ਵਰਗੀਆਂ ਸਥਿਤੀਆਂ ’ਚੋਂ ਇਕ ਹੈ। ਉਨ੍ਹਾਂ ਨੇ ਪੀੜਤ ਕੁਪੋਸ਼ਿਤ ਬੱਚਿਆਂ ਦੀ ਮਦਦ ਲਈ ਤੁਰੰਤ 70 ਲੱਖ ਅਮਰੀਕੀ ਡਾਲਰ ਦੇਣ ਦੀ ਵਕਾਲਤ ਵੀ ਕੀਤੀ ਹੈ।
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਹਿੰਸਾ ’ਚ ਵਾਧੇ ਅਤੇ ਪਿਛਲੇ ਸਾਲ ਦੇ ਗੰਭੀਰ ਸੋਕੇ ਕਾਰਨ ਦੇਸ਼ ਭਰ ’ਚ ਪੰਜ ਸਾਲ ਤੋਂ ਘੱਟ ਉਮਰ ਦੇ ਹਜ਼ਾਰਾਂ ਬੱਚੇ ਇਸ ਤ੍ਰਾਸਦੀ ਨੂੰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ’ਚ 20 ਲੱਖ ਬੱਚੇ ਗੰਭੀਰ ਰੂਪ ਨਾਲ ਕੁਪੋਸ਼ਣ ਤੋਂ ਪੀੜਤ ਹਨ, ਉਨ੍ਹਾਂ ’ਚੋਂ 6,00,000 ਬੱਚੇ ਵੱਧ ਗੰਭੀਰ ਰੂਪ ਨਾਲ ਕੁਪੋਸ਼ਣ ਤੋਂ ਪੀੜਤ ਹਨ। ਗੰਭੀਰ ਕੁਪੋਸ਼ਣ ਤੋਂ ਪੀੜਤ ਬੱਚਿਆਂ ਨੂੰ ਤੁਰੰਤ ਇਲਾਜ ਦੀ ਲੋੜ ਹੁੰਦੀ ਹੈ ਨਹੀਂ ਤਾਂ ਉਸ ਦੀ ਜਾਨ ਜਾ ਸਕਦੀ ਹੈ।
ਯੂਨੀਸੇਫ ਦੇ ਬੁਲਾਰੇ ਨੇ ਅਫਗਾਨਿਸਤਾਨ ’ਚ ਕੁਪੋਸ਼ਣ ਦੀ ਸਮੱਸਿਆ ਨੂੰ ਪੱਛੜੇ ਦੱਖਣੀ ਸੂਡਾਨ, ਯਮਨ ਅਤੇ ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੀ ਤ੍ਰਾਸਦੀ ਦੇ ਰੂਪ ’ਚ ਪ੍ਰਤੀਬਿੰਬਤ ਕਰਦੇ ਹੋਏ ਇਸ ਦੇ ਖਤਰੇ ਨੂੰ ਉਜਾਗਰ ਕੀਤਾ ਅਤੇ ਕਿਹਾ ਕਿ ਜੇ ਛੇਤੀ ਤੋਂ ਛੇਤੀ ਸਹਾਇਤਾ ਰਾਸ਼ੀ ਨਹੀਂ ਮਿਲਦੀ ਹੈ ਤਾਂ ਉਨ੍ਹਾਂ ਬੱਚਿਆਂ ਦੀ ਮੌਤ ਹੋ ਸਕਦੀ ਹੈ।
ਪੁਰਸ਼ਾਂ ਦੇ ਮੁਕਾਬਲੇ ਔਰਤਾਂ ਰਹਿੰਦੀਆਂ ਹਨ ਜ਼ਿਆਦਾ ਤਣਾਅ 'ਚ : ਅਧਿਐਨ
NEXT STORY