ਕਰਾਕਸ (ਬਿਊਰੋ)— ਵੈਨੇਜ਼ੁਏਲਾ ਦੇ ਉੱਤਰੀ ਸ਼ਹਿਰ ਵੈਲੇਂਸੀਆ ਦੀ ਜੇਲ ਵਿਚ ਕੱਲ ਹੋਏ ਦੰਗਿਆਂ ਦੌਰਾਨ ਅੱਗ ਲੱਗ ਗਈ। ਇਸ ਅੱਗ ਵਿਚ 68 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਵੈਲੇਂਸੀਆ ਦੇ ਅਟਰਾਨੀ ਜਨਰਲ ਨੇ ਦਿੱਤੀ। ਇਸ ਘਟਨਾ ਦੀ ਜਾਣਕਾਰੀ ਉਸ ਸਮੇਂ ਸਾਹਮਣੇ ਆਈ, ਜਦੋਂ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰ ਦੇ ਮੈਂਬਰ ਜੇਲ ਦੇ ਬਾਹਰ ਇਕੱਠੇ ਹੋਏ। ਜਾਣਕਾਰੀ ਮੁਤਾਬਕ ਜੇਲ ਵਿਚ ਕੈਦੀਆਂ ਵਿਚਕਾਰ ਦੰਗੇ ਸ਼ੁਰੂ ਹੋ ਗਏ, ਜਿਸ ਮਗਰੋਂ ਪੁਲਸ ਨੂੰ ਗੋਲੀਬਾਰੀ ਕਰਨੀ ਪਈ। ਅਟਾਰਨੀ ਜਨਰਲ ਤਾਰਕ ਸਾਬ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਤਾਰਕ ਸਾਬ ਨੇ ਦੱਸਿਆ ਕਿ ਚਾਰ ਸਰਕਾਰੀ ਵਕੀਲ ਇਸ ਮਾਮਲੇ ਦੀ ਜਾਂਚ ਕਰ ਹਹੇ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਸ ਸਟੇਸ਼ਨ ਨੇੜੇ ਬਣੀ ਇਸ ਜੇਲ ਵਿਚ 60 ਕੈਦੀ ਰੱਖਣ ਦੀ ਜਗ੍ਹਾ ਸੀ ਪਰ ਇੱਥੇ ਅਕਸਰ ਜ਼ਿਆਦਾ ਕੈਦੀ ਹੁੰਦੇ ਸਨ। ਦੱਸਿਆ ਜਾ ਰਿਹਾ ਹੈ ਕਿ ਇਸ ਜੇਲ ਵਿਚ ਬੰਦ ਕੈਦੀਆਂ ਕੋਲ ਡਰੱਗਜ਼, ਮਸ਼ੀਨ ਗਨਾਂ ਅਤੇ ਹਥਿਆਰ ਹੁੰਦੇ ਸਨ। ਫੌਰੇਂਸਿਕ ਟੀਮ ਵੀ ਮਾਮਲੇ ਦੀ ਜਾਂਚ ਵਿਚ ਜੁਟੀ ਹੈ। ਸੂਤਰਾਂ ਮੁਤਾਬਕ ਪੁਲਸ ਨੇ ਕੈਦੀਆਂ ਦੇ ਪਰਿਵਾਰ ਵਾਲਿਆਂ ਨੂੰ ਸ਼ਾਮ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਅਤੇ ਹੰਝੂ ਗੈਸ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ। ਹਾਦਸੇ ਵਿਚ ਮਾਰੇ ਗਏ ਇਕ ਕੈਦੀ ਦੇ ਪਰਿਵਾਰ ਦੇ ਮੈਂਬਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਅਸੀਂ ਇਨਸਾਫ ਚਾਹੁੰਦੇ ਹਾਂ। ਅਸੀਂ ਜਾਨਣਾ ਚਾਹੁੰਦੇ ਹਾਂ ਕੀ ਹੋ ਰਿਹਾ ਹੈ।
ਸਿੱਖ ਇਤਿਹਾਸ ਸੰਬੰਧੀ ਕਿਤਾਬ 'ਕੈਪਟੀਵੇਟਿੰਗ ਦਿ ਸਿੰਪਲ ਹਾਰਟਡ' ਕੈਲੀਫੋਰਨੀਆ 'ਚ ਹੋਈ ਰਿਲੀਜ਼
NEXT STORY