ਬਾਰਸੀਲੋਨਾ - ਕੋਰੋਨਾਵਾਇਰਸ ਮਹਾਮਾਰੀ ਕਾਰਨ ਕਰੀਬ 7 ਹਫਤਿਆਂ ਤੋਂ ਲਾਕਡਾਊਨ ਵਿਚ ਰਹੇ ਸਪੇਨ ਦੇ ਹਜ਼ਾਰਾਂ ਲੋਕ ਸ਼ਨੀਵਾਰ ਨੂੰ ਸਵੇਰੇ ਜਲਦੀ ਉੱਠ ਗਏ ਅਤੇ ਬਾਹਰ ਕਸਰਤ ਕਰਨ ਲਈ ਮਿਲੀ ਛੋਟ ਦਾ ਫਾਇਦਾ ਸੈਰ, ਕਸਰਤ ਅਤੇ ਯੋਗਾ ਕਰਕੇ ਚੁੱਕਿਆ। ਸਵੇਰੇ ਕਰੀਬ 6 ਵਜੇ ਸੜਕਾਂ 'ਤੇ ਕਾਫੀ ਲੋਕ ਦੌੜਦੇ, ਸਾਇਕਲ ਚਲਾਉਂਦੇ ਅਤੇ ਤੇਜ਼ ਤੁਰਦੇ ਦਿਖੇ। ਇਸ ਦੌਰਾਨ ਬਹੁਤੇ ਲੋਕ ਸਾਵਧਾਨੀ ਵਰਤਦੇ ਵੀ ਨਜ਼ਰ ਆਏ। ਬਹੁਤ ਲੋਕ ਮੂੰਹ 'ਤੇ ਮਾਸਕ ਪਾ ਕੇ ਦੌੜਦੇ ਦਿਖੇ ਹਾਲਾਂਕਿ ਇਸ ਨਾਲ ਸਾਹ ਲੈਣ ਵਿਚ ਮੁਸ਼ਕਿਲ ਹੁੰਦੀ ਹੈ। ਕੋਵਿਡ-19 ਇਨਫੈਕਸ਼ਨ ਤੋਂ ਬਚਣ ਲਈ ਸਪੇਨ ਦੇ ਮੈਡੀਕਲ ਅਧਿਕਾਰੀਆਂ ਨੇ ਲੋਕਾਂ ਨੂੰ ਟਹਿਲਦੇ ਜਾਂ ਖਰੀਦਾਰੀ ਕਰਦੇ ਵੇਲੇ ਮਾਸਕ ਜ਼ਰੂਰ ਲਗਾਉਣ ਦੀ ਸਲਾਹ ਦਿੱਤੀ ਹੈ।
ਕਿ੍ਰਸਟੀਨਾ ਪਾਲੋਮੈਕਿਓ (36) ਨੇ ਬਾਰਸੀਲੋਨਾ ਵਿਚ ਕਰੀਬ 20 ਮਿੰਟ ਦੀ ਸੈਰ ਕਰਨ ਤੋਂ ਬਾਅਦ ਆਰਾਮ ਕਰਦੇ ਹੋਏ ਦੱਸਿਆ ਕਿ ਮੈਂ ਚੰਗਾ ਮਹਿਸੂਸ ਕਰ ਰਹੀ ਹਾਂ ਪਰ ਥਕਾਵਟ ਹੋ ਰਹੀ ਹੈ। ਤੁਸੀਂ ਨਿਸ਼ਚਤ ਰੂਪ ਤੋਂ ਇਹ ਨੋਟਿਸ ਕਰ ਰਹੇ ਹੋਵੋਗੇ ਕਿ ਮਹੀਨੇ ਭਰ ਤੋਂ ਜ਼ਿਆਦਾ ਹੋ ਗਿਆ ਅਤੇ ਮੈਂ ਸਹੀ ਆਕਾਰ ਵਿਚ ਨਹੀਂ ਹਾਂ। ਉਨ੍ਹਾਂ ਕਿਹਾ ਕਿ ਉਹ ਆਨਲਾਈਨ ਜੁੰਬਾ ਅਤੇ ਯੋਗ ਕਲਾਸਾਂ ਤੋਂ ਥੱਕ ਚੁੱਕੀ ਸੀ। ਕਿ੍ਰਸਟੀਨਾ ਨੇ ਕਿਹਾ ਕਿ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਬਹੁਤ ਜਲਦੀ ਹੈ (ਬਾਹਰ ਨਿਕਲਣਾ), ਜਿਵੇਂ ਮੈਂ ਕੀਤਾ ਪਰ ਸਿਹਤ ਕਾਰਨਾਂ ਨਾਲ ਕਸਰਤ ਕਰਨਾ ਵੀ ਜ਼ਰੂਰੀ ਹੈ।
ਬਾਰਸੀਲੋਨਾ ਵਿਚ ਨਿਕਲੀ ਧੁੱਪ ਕਾਰਨ ਬਹੁਤੇ ਲੋਕ ਸਮੁੰਦਰ ਤੱਟ ਵੱਲ ਆਕਰਸ਼ਿਤ ਹੋਏ ਜਿਥੇ ਹੁਣ ਵੀ ਇਕ ਮੀਟਰ ਦੀ ਦੂਰੀ ਦਾ ਪਾਲਣ ਕਰਨ ਦੀ ਹਿਦਾਇਤ ਦਿੱਤੀ ਗਈ ਹੈ ਪਰ ਕੁਝ ਥਾਂਵਾਂ 'ਤੇ ਭੀੜ ਕਾਰਨ ਅਜਿਹਾ ਅਸੰਭਵ ਦਿੱਖ ਰਿਹਾ ਸੀ। ਐਡੁਆਰਡੋ ਕੋਂਟੇ (37) ਨੇ ਸਮੁੰਦਰ ਤੱਟ 'ਤੇ ਦੌੜ ਲਗਾਉਣ ਤੋਂ ਬਾਅਦ ਆਖਿਆ ਕਿ ਅਸੀਂ ਸਵੇਰੇ ਕਾਫੀ ਜਲਦੀ ਉੱਠ ਗਏ ਸੀ, ਜਿਸ ਨਾਲ ਸਾਨੂੰ ਇਥੇ ਬਹੁਤ ਜ਼ਿਆਦਾ ਲੋਕਾ ਨਾ ਮਿਲਣ ਪਰ ਇਹ ਮੁਸ਼ਕਿਲ ਹੈ। ਉਨ੍ਹਾਂ ਆਖਿਆ ਕਿ ਭੀੜ ਦੇਖ ਕੇ ਮੈਂ ਉਥੋਂ ਜਲਦ ਨਿਕਲਣਾ ਸੀ ਪਰ ਤੁਹਾਨੂੰ ਆਰਮ ਨਾਲ ਇਹ ਕਰਨਾ ਹੁੰਦਾ ਹੈ, ਜਿਸ ਨਾਲ ਅਸੀਂ ਦੂਜਿਆਂ ਨੂੰ ਜ਼ਖਮੀ ਨਾ ਕਰ ਦਈਏ। ਇਹ ਦਿ੍ਰਸ਼ ਕਾਫੀ ਕੁਝ ਪਿਛਲੇ ਹਫਤੇ ਜਿਹਾ ਹੀ ਸੀ ਜਦ 6 ਹਫਤੇ ਦੀ ਪਾਬੰਦੀ ਤੋਂ ਬਾਅਦ ਸਪੇਨ ਵਿਚ ਬੱਚਿਆਂ ਨੂੰ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਆਲੇ-ਦੁਆਲੇ ਘੁੰਮਣ ਦੀ ਇਜਾਜ਼ਤ ਦਿੱਤੀ ਗਈ ਸੀ।
ਕੋਰੋਨਾ ਖਿਲਾਫ ਜੰਗ ਲਈ ਭਾਰਤ ਸਮੇਤ 120 ਦੇਸ਼ਾਂ ਨੂੰ ਮਿਲੇ 77.5 ਕਰੋੜ ਡਾਲਰ
NEXT STORY