ਗਲਾਸਗੋ-ਸੱਤ ਸਾਲ ਦੀ ਇਕ ਬੱਚੀ ਨੇ ਆਪਣੀ ਮਾਂ ਦੀ ਬੇਕਰੀ 'ਚ ਪਿਛਲੀ ਗਰਮੀਆਂ 'ਚ ਨਿੰਬੂ ਪਾਣੀ ਦਾ ਇਕ ਸਟੈਂਡ ਸ਼ੁਰੂ ਕੀਤਾ ਤਾਂ ਕਿ ਉਹ ਖਿਡੌਣੇ ਅਤੇ ਜੁੱਤੀਆਂ ਖਰੀਦ ਸਕੇ। ਉਸ ਦੀ ਦੁਕਾਨ ਵੀ ਚੱਲ ਰਹੀ ਹੈ। ਹਾਲਾਂਕਿ ਹੁਣ ਉਸ ਮਾਸੂਮ ਦਾ ਟੀਚਾ ਬਦਲ ਗਿਆ ਹੈ। ਹੁਣ ਉਹ ਨਿੰਬੂ ਪਾਣੀ ਵੇਚ ਕੇ ਕਮਾਏ ਪੈਸਿਆਂ ਨੂੰ ਆਪਣੇ ਦਿਮਾਗ ਦੇ ਆਪ੍ਰੇਸ਼ਨ ਲਈ ਬਚਾ ਰਹੀ ਹੈ। ਏਸੋਸੀਏਟੇਡ ਪ੍ਰੈੱਸ ਦੀ ਰਿਪੋਰਟ ਮੁਤਾਬਕ ਲੀਜ਼ਾ ਦੀ ਮਾਂ ਐਲੀਜ਼ਾਬੈਥ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਬ੍ਰੇਨ ਸਰਜਰੀ ਦੀ ਗੱਲ ਕਹੀ ਹੈ। ਲੀਜ਼ਾ ਜੋ ਕਿ ਦੂਜਿਆਂ ਦੀ ਮਦਦ ਹਮੇਸ਼ਾ ਉਤਸੁਕ ਰਹਿੰਦੀ ਹੈ, ਉਹ ਆਪਣੇ ਆਪਰੇਸ਼ਨ ਲਈ ਪੈਸੇ ਇਕੱਠੇ ਕਰ ਰਹੀ ਹੈ।
ਇਹ ਵੀ ਪੜ੍ਹੋ -ਆਕਸਫੋਰਡ ਦੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੁਰਾਕ ਲੈਣ 'ਤੇ ਸਾਈਫ ਇਫੈਕਟ
ਤੁਹਾਨੂੰ ਦੱਸ ਦੇਈਏ ਕਿ ਲੀਜ਼ਾ ਦਾ ਇਹ ਸਟਾਲ ਬਰਮਿੰਘਮ 'ਚ ਸੈਵੇਜ ਬੇਕਰੀ ਦੇ ਕੈਸ਼ ਕਾਊਂਟਰ ਨੇੜੇ ਤਾਇਨਾਤ ਹੈ। ਉਹ ਲੋਕਾਂ ਨੂੰ ਨਿੰਬੂ ਪਾਣੀ ਲਈ ਆਫਰ ਕਰਦੀ ਹੈ। ਲੋਕਾਂ ਨੂੰ ਜਿਵੇਂ ਹੀ ਉਸ ਦੀ ਬੀਮਾਰੀ ਅਤੇ ਉਸ ਦੇ ਬਾਰੇ 'ਚ ਪਤਾ ਚੱਲਦਾ ਹੈ ਤਾਂ ਲੋਕ ਕਾਫੀ ਵੱਡੀ ਗਿਣਤੀ 'ਚ ਉਥੇ ਆ ਰਹੇ ਹਨ। ਲੀਜ਼ਾ ਨੇ ਏਸੋਸੀਏਟੇਡ ਪ੍ਰੈੱਸ ਨੂੰ ਦੱਸਿਆ ਕਿ ਉਸ ਨੂੰ 5,10,20,50 ਅਤੇ 100 ਡਾਲਰ ਦਾ ਬਿੱਲ ਮਿਲਿਆ ਹੈ। ਲੀਜ਼ਾ ਦੀ ਮਾਂ ਨੇ ਕਿਹਾ ਕਿ ਲੀਜ਼ਾ ਦੋ ਵੱਡੇ ਆਪਰੇਸ਼ਨਾਂ ਤੋਂ ਬਾਅਦ ਵੀ ਹਸਪਤਾਲ 'ਚ ਸੀ। ਉਸ ਸਮੇਂ ਉਸ ਨੇ ਨਿੰਬੂ ਪਾਣੀ ਦਾ ਸਟੈਂਡ ਲਾਉਣ ਦੇ ਬਾਰੇ 'ਚ ਸੋਚਿਆ। ਬੈਥ ਨੇ ਕਿਹਾ ਕਿ ਮੈਂ ਉਸ ਨੂੰ ਇਸ ਕੰਮ ਦੇ ਲਈ ਮਨ੍ਹਾ ਕੀਤਾ। ਬਿੱਲਾਂ ਦਾ ਭੁਗਤਾਨ ਕਰਨ 'ਚ ਮਦਦ ਕਰਨ ਲਈ ਉਸ ਨੂੰ ਕੁਝ ਵੀ ਕਰਨ ਦੀ ਕੋਈ ਉਮੀਦ ਨਹੀਂ ਹੈ। ਬੈਥ ਨੇ ਕਿਹਾ ਕਿ ਮੈਂ ਇਕੱਲੀ ਮਾਂ ਹਾਂ ਅਤੇ ਮੈਂ ਆਪਣੇ ਬੱਚਿਆਂ ਦੀ ਦੇਖ ਭਾਲ ਖੁਦ ਕਰ ਸਕਦੀ ਹਾਂ। ਬੈਥ ਨੇ ਕਿਹਾ ਕਿ ਲੀਜ਼ਾ ਨੇ ਕੁਝ ਹੀ ਦਿਨਾਂ 'ਚ 12,000 ਅਮਰੀਕੀ ਡਾਲਰ ਤੋਂ ਵਧੇਰੇ ਕਮਾਏ ਹਨ।
ਇਹ ਵੀ ਪੜ੍ਹੋ -ਤੁਰਕੀ 'ਚ ਹੈਲੀਕਾਪਟਰ ਹਾਦਸਾਗ੍ਰਸਤ, 9 ਦੀ ਮੌਤ ਤੇ 4 ਜ਼ਖਮੀ
ਲੀਜ਼ਾ ਦੀ ਕਹਾਣੀ ਨੇ ਕਈ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਦੋਸਤਾਂ, ਪਰਿਵਾਰ ਅਤੇ ਹੋਰ ਜਿਨ੍ਹਾਂ ਨੇ ਲੀਜ਼ਾ ਦੀ ਕਹਾਣੀ ਸੁਣੀ, ਉਹ ਪਹਿਲਾਂ ਹੀ 3,00,000 ਅਮਰੀਕੀ ਡਾਲਰ ਤੋਂ ਵਧੇਰੇ ਦਾਨ ਕਰ ਚੁੱਕੇ ਹਨ। ਬੈਥ ਨੇ ਇਕ ਆਨਲਾਈਨ ਫੰਡਰੇਜ਼ਰ ਦੀ ਸਥਾਪਨਾ ਕੀਤੀ ਹੈ ਕਿਉਂਕਿ ਉਸ ਨੂੰ ਅਹਿਸਾਸ ਹੋਇਆ ਕਿ ਇਸ 'ਚ ਕਾਫੀ ਖਰਚ ਆਵੇਗਾ। ਲੀਜ਼ਾ ਦਾ ਇਸ ਸਮੇਂ ਬੋਸਟਨ ਚਿਲਡਰਨ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਡਾ. ਸਮਿਥ ਅਤੇ ਡੇਰੇਨ ਨੇ ਕਿਹਾ ਕਿ ਸੋਮਵਾਰ ਨੂੰ ਲੀਜ਼ਾ ਦਾ ਆਪਰੇਸ਼ਨ ਹੋਵੇਗਾ। ਲੀਜ਼ਾ ਨੇ ਕਿਹਾ ਕਿ ਮੈਨੂੰ ਚਿੰਤਾ ਨਹੀਂ ਹੈ ਪਰ ਡਰ ਹੈ ਅਤੇ ਉਸ ਨੂੰ ਇਹ ਕੰਮ ਭੀਖ ਮੰਗਣ ਤੋਂ ਬਿਹਤਰ ਲੱਗਦਾ ਹੈ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਆਕਸਫੋਰਡ ਦੀ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਤੋਂ ਬਾਅਦ ਦੂਜੀ ਖੁਰਾਕ ਲੈਣ 'ਤੇ ਸਾਈਫ ਇਫੈਕਟ
NEXT STORY