ਅੰਕਾਰਾ-ਪੂਰਬੀ ਤੁਰਕੀ 'ਚ ਇਕ ਹੈਲੀਕਾਪਟਰ ਦੇ ਹਾਸਦਾਗ੍ਰਸਤ ਹੋ ਜਾਣ ਨਾਲ 9 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖਮੀ ਹੋ ਗਏ। ਤੁਰਕੀ ਦੇ ਰੱਖਿਆ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ ਹੈ। ਰੱਖਿਆ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ ਹੈਲੀਕਾਪਟਰ ਨੇ ਬਿੰਗੋਲ ਤੋਂ ਟਟਵਨ ਲਈ ਉਡਾਣ ਭਰੀ ਸੀ ਅਤੇ ਕੁਝ ਹੀ ਮਿੰਟਾਂ ਬਾਅਦ ਸੰਪਰਕ ਟੁੱਟ ਗਿਆ। ਇਸ ਤੋਂ ਤੁਰੰਤ ਬਾਅਦ ਮਨੁੱਖੀ ਰਹਿਤ ਸੀ.ਐੱਨ.-235 ਜਹਾਜ਼ ਅਤੇ ਇਕ ਹੈਲੀਕਾਪਟਰ ਨੂੰ ਭਾਲ ਲਈ ਭੇਜਿਆ ਗਿਆ। ਭਾਲ ਦੌਰਾਨ ਹੈਲੀਕਾਪਟਰ ਦੇ ਹਾਸਦਾਗ੍ਰਸਤ ਹੋਣ ਦੀ ਜਾਣਕਾਰੀ ਮਿਲੀ। ਘਟਨਾ ਵਾਲੀ ਥਾਂ ਤੋਂ 9 ਲੋਕਾਂ ਦੀਆਂ ਲਾਸ਼ਾਂ ਅਤੇ ਚਾਰ ਲੋਕ ਜ਼ਖਮੀ ਹਾਲਾਤ 'ਚ ਮਿਲੇ।
ਇਹ ਵੀ ਪੜ੍ਹੋ -ਈਰਾਕ 'ਚ ਏਅਰਬੇਸ ਹਮਲੇ 'ਤੇ ਅਮਰੀਕਾ ਸਖਤ, ਕਾਰਵਾਈ ਕਰਨ ਦੀ ਦਿੱਤੀ ਚਿਤਾਵਨੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਅਫਗਾਨਿਸਤਾਨ : ਫੈਕਟਰੀ 'ਚ ਕੰਮ ਕਰ ਰਹੇ ਮਜ਼ਦੂਰਾਂ 'ਤੇ ਫਾਇਰਿੰਗ, 7 ਦੀ ਮੌਤ
NEXT STORY