ਢਾਕਾ (ਬੰਗਲਾਦੇਸ਼) (ਏ.ਪੀ.): ਬੰਗਲਾਦੇਸ਼ ਦੇ ਰਾਸ਼ਟਰੀ ਚਿੜੀਆਘਰ ਵਿੱਚ ਇਨੀਂ ਦਿਨੀਂ ਇੱਕ ਅਜਿਹਾ ਮਹਿਮਾਨ ਆਇਆ ਹੈ, ਜਿਸ ਨੂੰ ਦੇਖਣ ਲਈ ਪੂਰੇ ਦੇਸ਼ ਤੋਂ ਲੋਕਾਂ ਦਾ ਹੜ੍ਹ ਉਮੜ ਰਿਹਾ ਹੈ। ਇਹ ਕੋਈ ਸਿਆਸੀ ਨੇਤਾ ਨਹੀਂ, ਸਗੋਂ 700 ਕਿਲੋ ਵਜ਼ਨੀ ਇੱਕ ਦੁਰਲੱਭ 'ਐਲਬਿਨੋ' ਝੋਟਾ ਹੈ, ਜਿਸ ਦਾ ਨਾਂ 'ਡੋਨਾਲਡ ਟਰੰਪ' ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- 'ਜੇਕਰ ਕੋਈ ਅਮਰੀਕੀ ਸੈਨਿਕ ਮਰਿਆ ਤਾਂ.....', ਟਰੰਪ ਦੀ ਈਰਾਨ ਨੂੰ ਵੱਡੀ ਚੇਤਾਵਨੀ
ਇਸ ਪਸ਼ੂ ਦੇ ਚਰਚਾ ਵਿੱਚ ਆਉਣ ਦਾ ਕਾਰਨ ਇਸ ਦੇ ਸਿਰ 'ਤੇ ਮੌਜੂਦ ਸੁਨਹਿਰੀ ਵਾਲਾਂ ਦਾ ਗੁੱਛਾ ਹੈ। ਇੱਕ ਕਿਸਾਨ ਨੇ ਨੋਟ ਕੀਤਾ ਕਿ ਇਸ ਝੋਟੇ ਦੇ ਵਾਲਾਂ ਦਾ ਸਟਾਈਲ ਬਿਲਕੁਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਾਲਾਂ ਵਰਗਾ ਦਿਖਾਈ ਦਿੰਦਾ ਹੈ। ਸੋਸ਼ਲ ਮੀਡੀਆ 'ਤੇ ਇਸ ਦੇ ਹਲਕੇ ਰੰਗ ਅਤੇ ਅਨੋਖੀ ਦਿੱਖ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ, ਢਾਕਾ ਦੇ ਬਾਹਰੀ ਇਲਾਕੇ ਵਿੱਚ ਸਥਿਤ ਤਬੇਲੇ ਵਿੱਚ ਲੋਕਾਂ ਦੀ ਭੀੜ ਜਮਾਂ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ ਹਮਲਾ
ਜਾਣਕਾਰੀ ਅਨੁਸਾਰ ਇਸ ਝੋਟੇ ਨੂੰ ਪਹਿਲਾਂ ਈਦ-ਉਲ-ਅਜ਼ਹਾ ਦੇ ਮੌਕੇ 'ਤੇ 'ਕੁਰਬਾਨੀ' ਲਈ ਤਿਆਰ ਕੀਤਾ ਗਿਆ ਸੀ। ਪਰ ਇਸ ਦੀ ਵਧਦੀ ਲੋਕਪ੍ਰਿਯਤਾ ਅਤੇ ਸੁਰੱਖਿਆ ਕਾਰਨਾਂ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਨੂੰ ਕੁਰਬਾਨੀ ਦੀ ਬਜਾਏ ਰਾਸ਼ਟਰੀ ਚਿੜੀਆਘਰ ਵਿੱਚ ਭੇਜਣ ਦਾ ਫੈਸਲਾ ਕੀਤਾ। ਭਿਆਨਕ ਗਰਮੀ ਦੇ ਬਾਵਜੂਦ, ਮੰਗਲਵਾਰ ਨੂੰ ਚਿੜੀਆਘਰ ਵਿੱਚ ਲੋਕਾਂ ਦੀ ਭਾਰੀ ਭੀੜ ਦੇਖੀ ਗਈ। ਲੋਕ ਆਪਣੇ ਛੋਟੇ ਬੱਚਿਆਂ ਨੂੰ ਮੋਢਿਆਂ 'ਤੇ ਚੁੱਕ ਕੇ ਇਸ ਅਨੋਖੇ 'ਡੋਨਾਲਡ ਟਰੰਪ' ਦੀ ਇੱਕ ਝਲਕ ਪਾਉਣ ਅਤੇ ਆਪਣੇ ਮੋਬਾਈਲ ਫੋਨਾਂ ਵਿੱਚ ਵੀਡੀਓ ਬਣਾਉਣ ਲਈ ਉਤਾਵਲੇ ਦਿਖਾਈ ਦਿੱਤੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ ਮਿਲੀ ਲਾਸ਼
NEXT STORY